06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਾ. ਹਰਵਿੰਦਰ ਸਿੰਘ ਬਰਗਾੜੀ ਦਾ ਸਨਮਾਨ

ਅਜੀਤ ਡੈਸਕ 03-03-2026
ਬਰਗਾੜੀ, 2 ਮਾਰਚ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਸਮਾਜ ਸੇਵੀ ਅਧਿਆਪਕ ਹਰਵਿੰਦਰ ਸਿੰਘ ਬਰਗਾੜੀ ਜੋ ਇਕ ਵਧੀਆ ਅਧਿਆਪਕ ਹੋਣ ਦੇ ਨਾਲ ਇਕ ਵਧੀਆ ਵਾਲੀਬਾਲ ਖਿਡਾਰੀ ਵੀ ਹਨ, ਨੂੰ ਪਿੰਡ ਝੱਖੜਵਾਲਾ ਦੇ ਵਾਲੀਬਾਲ ਟੂਰਨਾਮੈਂਟ ਦੌਰਾਨ ਟੂਰਨਾਮੈਂਟ ਪ੍ਰਬੰਧਕਾਂ, ਵਾਲੀਬਾਲ ਟੀਮ ਬਰਗਾੜੀ ਤੇ ਐਨ. ਆਰ. ਆਈ. ਵੀਰਾਂ ਵਲੋਂ ਸਨਮਾਨਿਤ ਕੀਤਾ ਗਿਆ | ਮਾ. ਹਰਵਿੰਦਰ ਸਿੰਘ ਬਰਗਾੜੀ ਜੋ ਆਪਣੇ ਸਕੂਲ 'ਚ ਬੱਚਿਆਂ ਨੂੰ ਵਧੀਆ ਪੜ੍ਹਾਈ, ਨੈਤਿਕ ਸਿੱਖਿਆ, ਖੇਡਾਂ ਆਦਿ ਕਰਵਾਉਂਦੇ ਹਨ ਤੇ ਬੱਚਿਆਂ ਦੀ ਸਹਾਇਤਾ ਤੋਂ ਇਲਾਵਾ ਸਮਾਜ ਸੇਵਾ ਦੇ ਕੰਮਾਂ 'ਚ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾੳਾੁਦੇ ਹਨ | ਕਸਬਾ ਬਰਗਾੜੀ ਦੇ ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਪਾਲ ਸਿੰਘ ਭਲੂਰੀਆ, ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਢਿੱਲੋਂ, ਸਰਪੰਚ ਪ੍ਰਤਾਪ ਸਿੰਘ, ਪੰਚ ਜਗਵਿੰਦਰ ਸਿੰਘ, ਪੰਚ ਜੈ ਪਾਲ ਸ਼ਰਮਾ, ਵਾਲੀਬਾਲ ਖਿਡਾਰੀ ਕਿੰਦਰ ਬਰਗਾੜੀ, ਸਰਪੰਚ ਇੰਦਰਜੀਤ ਸਿੰਘ ਝੱਖੜਵਾਲਾ, ਸਮਾਜ ਸੇਵੀ ਮਾ. ਜਸਵੰਤ ਸਿੰਘ, ਜਸਵਿੰਦਰ ਸਿੰਘ ਝੱਖੜਵਾਲਾ, ਸੁਖਦੇਵ ਸਿੰਘ, ਖਿਡਾਰੀ ਕਰਨਵੀਰ ਢਿੱਲੋਂ, ਮਨੀ ਸਿਵੀਆ, ਸੇਵਕ ਸਿੰਘ ਆਦਿ ਹਾਜ਼ਰ ਸਨ | ਮਾ. ਹਰਵਿੰਦਰ ਸਿੰਘ ਨੂੰ ਸਨਮਾਨਿਤ ਕਰਨ 'ਤੇ ਕਸਬਾ ਬਰਗਾੜੀ ਦੀ ਮੌਜੂਦਾ ਤੇ ਸਾਬਕਾ ਪੰਚਾਇਤ, ਸਮੂਹ ਖੇਡ ਪ੍ਰੇਮੀ, ਖੇਡ ਕਲੱਬਾਂ, ਅਧਿਆਪਕਾਂ ਆਦਿ ਨੇ ਖੁਸ਼ੀ ਪ੍ਰਗਟ ਕਰਦਿਆਂ ਮਾ. ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ ਤੇ ਸਨਮਾਨਿਤ ਕਰਨ ਵਾਲੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਨਾਨਕਸਰ ਠਾਠ ਦੇਵੀ ਵਾਲਾ ਵਿਖੇ 25 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਅਗਲੀ ਖ਼ਬਰ ਅਦਾਲਤ ਨੇ ਕੇਜਰੀਵਾਲ ਤੇ ਸਿਸੋਦੀਆ ਨੂੰ ਬਰੀ ਕਰਕੇ ਸੱਚ ਲੋਕਾਂ ਸਾਹਮਣੇ ਲਿਆਂਦਾ-ਗੁਰਪਿਆਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।