06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨਾਨਕਸਰ ਠਾਠ ਦੇਵੀ ਵਾਲਾ ਵਿਖੇ 25 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ

ਅਜੀਤ ਡੈਸਕ 03-03-2026
ਪੰਜਗਰਾੲੀਂ ਕਲਾਂ, 2 ਮਾਰਚ (ਸੁਖਮੰਦਰ ਸਿੰਘ ਬਰਾੜ)-ਇੱਥੋਂ ਥੋੜੀ ਦੂਰ ਗੁਰਦੁਆਰਾ ਠਾਠ ਨਾਨਕਸਰ ਦੇਵੀ ਵਾਲਾ ਵਿਖੇ ਬਾਬਾ ਇੰਦਰਪਾਲ ਸਿੰਘ ਵਲੋਂ ਸਮੂਹ ਸੰਗਤਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 25 ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ | ਇਸ ਮੌਕੇ 101 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਭੋਗ ਉਪਰੰਤ ਖੁੱਲੇ ਪੰਡਾਲ 'ਚ ਸਜਾਏ ਗਏ ਦੀਵਾਨਾਂ 'ਚ 25 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਦੀ ਰਸਮ ਕੀਤੀ ਗਈ | ਇਸ ਮੌਕੇ ਨਾਨਕਸਰ ਸੰਪਰਦਾ ਸਮੇਤ ਵੱਖ-ਵੱਖ ਸੰਪਰਦਾਵਾਂ ਤੇ ਸਾਧੂ ਸਮਾਜ 'ਚੋਂ ਪਹੁੰਚੇ ਹੋਏ ਸੰਤ-ਮਹਾਂਪੁਰਸ਼ਾਂ ਜਿਨ੍ਹਾਂ 'ਚ ਬਾਬਾ ਹਰਭਗਵਾਨ ਸਿੰਘ, ਬਾਬਾ ਅਵਤਾਰ ਸਿੰਘ ਜੀ ਸਾਧਾਂ ਵਾਲੇ, ਬਾਬਾ ਰਵਿੰਦਰ ਸਿੰਘ ਉਰਫ਼ ਜੋਨੀ ਬਾਬਾ, ਭਾਈ ਗੁਰਪ੍ਰੀਤ ਸਿੰਘ ਖਾਲਸਾ ਪੰਜਗਰਾੲੀਂ ਕਲਾਂ ਵਾਲੇ, ਮਹੰਤ ਸੁੰਦਰ ਦਾਸ ਜੀ ਪੰਜਗਰਾੲੀਂ ਖੁਰਦ, ਬਾਬਾ ਨਿਰਮਲ ਦਾਸ ਲੋਪੋ, ਬਾਬਾ ਜਗਜੀਤ ਸਿੰਘ, ਬਾਬਾ ਸੁਖਜੀਤ ਸਿੰਘ ਛਾਹੜ ਵਾਲੇ, ਮਹੰਤ ਮਲਕੀਤ ਦਾਸ ਬੀੜ ਸਿੱਖਾਂ ਵਾਲਾ ਵਲੋਂ ਬਾਬਾ ਹਰਚਰਨ ਸਿੰਘ ਸਮਾਧ ਭਾਈ, ਸੰਗਤਾਂ ਨੂੰ ਗੁਰਬਾਣੀ ਦੀ ਕਥਾ-ਕੀਰਤਨ ਰਾਹੀਂ ਨਿਹਾਲ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਸੇਵਾਦਾਰ ਬਾਬਾ ਇੰਦਰਪਾਲ ਸਿੰਘ ਨੇ ਕਿਹਾ ਕਿ ਲੜਕੀ ਨੂੰ ਪੜ੍ਹਾ-ਲਿਖਾ ਦੇ ਉਸਦੇ ਵਿਆਹ ਕਾਰਜ ਨੂੰ ਰਚਾਉਣ ਮਹਾਂ ਕਲਿਆਣ ਮੰਨਿਆਂ ਜਾਂਦਾ ਹੈ | ਸਮਾਗਮ 'ਚ ਜਿੱਥੇ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੇ ਗਿਣਤੀ 'ਚ ਪੁੱਜ ਕੇ ਹਾਜ਼ਰੀ ਲਵਾਈ, ਉੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ ਸੰਧੂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਡਾ. ਬਲਦੇਵ ਸਿੰਘ ਭੋਲਾ, ਸਖਜੀਤ ਸਿੰਘ ਢਿੱਲੋਂ, ਸੁਖਮੰਦਰ ਸਿੰਘ ਦੇਵੀ ਵਾਲਾ, ਮਨਜਿੰਦਰ ਸਿੰਘ ਦੇਵੀ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਸ਼ੂਆਂ ਦੇ ਡਾਕਟਰ ਨੇ ਬੱਚਿਆਂ ਨੂੰ ਜਾਗਰੂਕ ਕੀਤਾ ਅਗਲੀ ਖ਼ਬਰ ਮਾ. ਹਰਵਿੰਦਰ ਸਿੰਘ ਬਰਗਾੜੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।