06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੈਰੋਇਨ ਸਮੇਤ 2 ਗਿ੍ਫ਼ਤਾਰ

ਅਜੀਤ ਡੈਸਕ 03-03-2026

ਕੋਟਕਪੂਰਾ, 2 ਮਾਰਚ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਹਾਕਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਐਨ.ਐਚ 54 ਨੇੜੇ ਸਿੱਖਾਂ ਵਾਲਾ ਰੋਡ ਕੋਟਕਪੂਰਾ ਕੋਲ ਪੁੱਜੇ ਤਾਂ ਦੋ ਮੋਨੇ ਨੌਜਵਾਨ ਸਮੇਤ ਚਿੱਟੇ ਰੰਗ ਦੀ ਐਕਟਿਵਾ ਖੜੀ ਦਿਖਾਈ ਦਿੱਤੇ | ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਉਨ੍ਹਾਂ ਸਕੂਟਰੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ | ਐਕਟਿਵਾ ਸਕੂਟਰੀ ਦੀ ਡਿੱਗੀ 'ਚੋਂ ਤਲਾਸ਼ੀ ਦੌਰਾਨ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਮਿਲਿਆ | ਜਿਸ ਵਿਚੋਂ ਹਲਕਾ ਭੂਰੇ ਰੰਗ ਦਾ ਪਦਾਰਥ ਮਿਲਿਆ, ਜੋ ਡਰੱਗ ਟੈਸਟਿੰਗ ਕਿੱਟ ਦੌਰਾਨ 26 ਗਰਾਮ ਹੈਰੋਇਨ ਸਾਬਿਤ ਹੋਈ | ਇਸ ਸਬੰਧ 'ਚ ਪੁਲਿਸ ਨੇ ਸੰਨੀ ਸ਼ਰਮਾ ਵਾਸੀ ਕੋਟਕਪੂਰਾ ਤੇ ਜਗਮੀਤ ਸਿੰਘ ਵਾਸੀ ਕੋਟਕਪੂਰਾ ਦੋਹਾਂ ਨੂੰ ਗਿ੍ਫ਼ਤਾਰ ਕਰਕੇ ਪੁਲਿਸ ਸਟੇਸ਼ਨ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |

ਪਿਛਲੀ ਖ਼ਬਰ ਮਲੋਟ ਵਿਖੇ ਸੂਬਾ ਪੱਧਰੀ ਲੜਕੀਆਂ ਦੀ ਬਾਕਸਿੰਗ ਚੈਂਪੀਅਨਸ਼ਿਪ ਦੀ ਸ਼ੁਰੂਆਤ ਅਗਲੀ ਖ਼ਬਰ ਸੜਕ ਹਾਦਸੇ 'ਚ ਕਾਰ ਸਵਾਰ ਦੀ ਮੌਤ-ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।