06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜੀਵਨ ਪ੍ਰਮਾਣ ਸਰਟੀਫ਼ਿਕੇਟ ਆਨਲਾਈਨ ਕਰਨ ਸੰਬੰਧੀ ਦਿੱਤੀ ਜਾਣਕਾਰੀ

ਅਜੀਤ ਡੈਸਕ 03-03-2026
ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਹਰਮਹਿੰਦਰ ਪਾਲ)-ਸਟੇਟ ਬੈਂਕ ਆਫ਼ ਇੰਡੀਆ ਵਲੋਂ ਕਰਮਜੀਤ ਸ਼ਰਮਾ ਪ੍ਰਧਾਨ ਅਤੇ ਜਸਵੰਤ ਸਿੰਘ ਬਰਾੜ ਭਾਗਸਰ ਸਲਾਹਕਾਰ ਨੇ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਪੈਨਸ਼ਨਰਜ਼ ਵਲੋਂ ਆਪਣੇ ਜੀਵਨ ਪ੍ਰਮਾਣ ਸਰਟੀਫ਼ਿਕੇਟ ਨਵੰਬਰ 2025 ਵਿਚ ਫਾਰਮ ਉੱਪਰ ਭਰ ਕੇ ਬੈਂਕ 'ਚ ਦਿੱਤੇ ਸਨ, ਜੋ ਕਿ ਸਿਸਟਮ ਵਲੋਂ ਪ੍ਰਵਾਨ ਨਹੀਂ ਕੀਤੇ ਗਏ ਹਨ ਤੇ ਕੁਝ ਹੋਰ ਪੈਨਸ਼ਨਰਜ਼ ਦੇ ਆਨਲਾਈਨ ਦਿੱਤੇ ਗਏ ਪ੍ਰਮਾਣ ਪੱਤਰ ਵੀ ਸਿਸਟਮ ਵਲੋਂ ਪ੍ਰਵਾਨ ਨਹੀਂ ਕੀਤੇ ਗਏ ਹਨ | ਇਸ ਲਈ ਉਹ ਪੈਨਸ਼ਨਰਜ਼ ਆਪਣੇ ਜੀਵਨ ਪ੍ਰਮਾਣ ਪੱਤਰ ਆਨਲਾਈਨ ਕਿਸੇ ਵੀ ਸੋਮੇ/ਕੈਫੇ ਆਦਿ ਤੋਂ ਕਰਵਾ ਕੇ ਉਸ ਦਾ ਪਿੰ੍ਰਟ ਪੇਪਰ ਸੰਬੰਧਿਤ ਬੈਂਕ ਵਿਚ ਦੇਣ | ਬੈਂਕ ਵਲੋਂ ਜਿਨ੍ਹਾਂ ਪੈਨਸ਼ਨਰਜ਼ ਦਾ ਲਾਈਫ਼ ਸਰਟੀਫ਼ਿਕੇਟ ਪ੍ਰਵਾਨ ਨਹੀਂ ਕੀਤਾ ਗਿਆ, ਉਨ੍ਹਾਂ ਦੀ ਸੂਚੀ ਨਵੇਂ ਬਣੇ ਪੈਨਸ਼ਨਰਜ਼ ਭਵਨ ਦਫ਼ਤਰ ਨੇੜੇ ਜ਼ਿਲ੍ਹਾ ਸਿੱਖਿਆ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਚੋਂ ਵੇਖੀ ਜਾ ਸਕਦੀ ਹੈ |
ਪਿਛਲੀ ਖ਼ਬਰ ਸਿੱਖਵਾਲਾ ਕਾਲਜ ਵਿਖੇ ਮਾਤ ਭਾਸ਼ਾ ਸੰਬੰਧੀ ਲੈਕਚਰ ਕਰਵਾਇਆ ਅਗਲੀ ਖ਼ਬਰ ਮਲੋਟ ਵਿਖੇ ਸੂਬਾ ਪੱਧਰੀ ਲੜਕੀਆਂ ਦੀ ਬਾਕਸਿੰਗ ਚੈਂਪੀਅਨਸ਼ਿਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।