08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨੌਜਵਾਨ ਦੀ ਰਹੱਸਮਈ ਹਲਾਤ 'ਚ ਮੌਤ

ਅਜੀਤ ਡੈਸਕ 06-03-2026
ਪੰਜਗਰਾੲੀਂ ਕਲਾਂ, 5 ਮਾਰਚ (ਸੁਖਮੰਦਰ ਸਿੰਘ ਬਰਾੜ)-ਸਥਾਨਕ ਪਿੰਡ ਤੋਂ ਮੱਲਕੇ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਪੰਜਗਰਾੲੀਂ ਕਲਾਂ ਦੇ ਨੌਜਵਾਨ ਦੀ ਰਹੱਸਮਈ ਹਲਾਤ 'ਚ ਮੌਤ ਹੋ ਜਾਣ ਦਾ ਦੁਖਦਾਈ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਹਰਦੀਪ ਸਿੰਘ ਪੁੱਤਰ ਗੁਰਦਾਸ ਸਿੰਘ ਆਪਣੇ ਸਾਥੀ ਕੱਲੂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਹਮੀਰਗੜ੍ਹ ਤੋਂ ਪੰਜਗਰਾੲੀਂ ਕਲਾਂ ਨੂੰ ਵਾਪਸ ਆ ਰਿਹਾ ਸੀ ਤਾਂ ਦੋਵਾਂ ਪਿੰਡਾਂ ਦੀ ਹੱਦ ਤੋਂ ਕੁਝ ਕੁ ਫਰਲਾਂਗ ਪਿੱਛੇ ਉਸ ਨੂੰ ਪਿੰਡ ਮੱਲਕੇ ਦੇ ਕਿਸਾਨਾਂ ਵਲੋਂ ਜ਼ਖਮੀ ਹਾਲਤ 'ਚ ਦੇਖਿਆ ਤਾਂ ਉਨ੍ਹਾਂ ਪਿੰਡ ਮੱਲਕੇ ਦੇ ਸਰਪੰਚ ਨੂੰ ਸੂਚਿਤ ਕੀਤ ਤਾਂ ਸਰਪੰਚ ਵਲੋਂ ਇਸ ਦੀ ਸੂਚਨਾ ਤੁਰੰਤ ਥਾਣਾ ਸਮਾਲਸਰ ਨੂੰ ਦਿੱਤੀ ਗਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਹਰਦੀਪ ਸਿੰਘ ਦੇ ਸਿਰ, ਛਾਤੀ ਤੇ ਬਾਹਾਂ 'ਤੇ ਗਹਿਰੇ ਜ਼ਖਮ ਸਨ ਤੇ ਬੇਹੋਸ਼ੀ ਦੇ ਹਾਲਤ 'ਚ ਪਿਆ ਸੀ | ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪੁਲਿਸ ਵਲੋਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕੋਟਕਪੂਰੇ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੇ ਜ਼ਖਮਾਂ ਦੀ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਭੇਜਿਆ ਪਰ ਮੈਡੀਕਲ ਕਾਲਜ ਵਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਏਮਜ਼ ਬਠਿੰਡਾ ਲਈ ਰੈਫ਼ਰ ਕਰ ਦਿੱਤਾ, ਜਿੱਥੇ ਪਹੁੰਚ ਕੇ ਉਸ ਦੀ ਮੌਤ ਹੋ ਗਈ | ਪਰਿਵਾਰਕ ਮੈਂਬਰ ਵਲੋਂ ਆਪਣੇ ਜਵਾਨ ਪੁੱਤਰ ਦਾ ਕਤਲ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ | ਪੁਲਿਸ ਵਲੋਂ ਪਰਿਵਾਰਕ ਮੈਂਬਰ ਦੇ ਬਿਆਨਾਂ ਦੇ ਅਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਪੰਜਗਰਾੲੀਂ ਕਲਾਂ ਦੇ 2 ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ-ਪਿੰਡ 'ਚ ਸੋਗ ਦੀ ਲਹਿਰ ਅਗਲੀ ਖ਼ਬਰ ਬੀਕੇਯੂ ਏਕਤਾ ਸਿੱਧੂਪੁਰ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।