08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਾਬਾ ਸ਼ੈਦੂ ਸ਼ਾਹ ਮੇਲੇ 'ਚ ਲੋਕ ਗਾਇਕ ਆਰ. ਨੇਤ ਤੇ ਹੋਰ ਕਲਾਕਾਰਾਂ ਨੇ ਵੀ ਬੰਨਿ੍ਹਆ ਰੰਗ ਪ੍ਰਸਿੱਧ ਗਾਇਕਾ ਬੀਬਾ ਰਣਜੀਤ ਕੌਰ ਦੀ ਧੀ ਕਮਲ ਨੇ ਲੁੱਟਿਆ ਮੇਲਾ

ਅਜੀਤ ਡੈਸਕ 06-03-2026
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ, ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੰਮੇਆਣਾ ਵਿਖੇ ਬਾਬਾ ਸ਼ੈਦੂ ਸ਼ਾਹ ਦੀ ਯਾਦ 'ਚ ਕਰਵਾਏ ਜਾਂਦੇ ਹਰ ਸਾਲ ਮੇਲੇ ਦੌਰਾਨ ਪੰਜਾਬ ਦੀ ਪ੍ਰਸਿੱਧ ਗਾਇਕਾ ਬੀਬਾ ਰਣਜੀਤ ਕੌਰ ਦੀ ਧੀ ਕਮਲ ਨੇ ਆਪਣੀ ਮਾਂ ਦੇ ਗਾਏ ਹੋਏ ਗੀਤਾਂ ਦੀ ਛਹਿਬਰ ਲਗਾ ਕੇ ਕੁਝ ਮਿੰਟਾਂ 'ਚ ਹੀ ਮੇਲੇ 'ਚ ਖੂਬ ਰੰਗ ਬੰਨ੍ਹ ਦਿੱਤਾ | ਦੱਸਣਯੋਗ ਹੈ ਕਿ ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ ਵਲੋਂ ਐਨ.ਆਰ.ਆਈ.ਵੀਰਾਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੱਲੇ ਮੇਲੇ ਦੇ ਆਖਰੀ ਦਿਨ ਸੱਭਿਆਚਾਰ ਪ੍ਰੋਗਰਾਮ ਦੌਰਾਨ ਪੰਜਾਬ ਦੀ ਪ੍ਰਸਿੱਧ ਗਾਇਕਾ ਬੀਬਾ ਰਣਜੀਤ ਕੌਰ ਦਾ ਕਲੱਬ ਵਲੋਂ ਮੁੱਖ ਪ੍ਰਬੰਧਕ ਬਿਕਰਮਜੀਤ ਮੱਮੂ ਸ਼ਰਮਾ ਕੈਨੇਡਾ, ਪ੍ਰਧਾਨ ਜਸਪਾਲ ਸਿੰਘ ਸੰਧੂ ਨੇ ਸਨਮਾਨ ਲਈ ਮੰਚ 'ਤੇ ਬੁਲਾਇਆ | ਸਨਮਾਨ ਉਪਰੰਤ ਉਨ੍ਹਾਂ ਨੂੰ ਆਪਣੇ ਪ੍ਰਸਿੱਧ ਗੀਤਾਂ ਦੀਆਂ ਕੁਝ ਲਾਈਨਾਂ ਦੀ ਬੋਲਣ ਦੀ ਬੇਨਤੀ ਕੀਤੀ ਤਾਂ ਇਸ ਭਾਵੁਕ ਮੌਕੇ 'ਤੇ ਬੀਬਾ ਰਣਜੀਤ ਕੌਰ ਨੇ ਜਦੋਂ ਆਪਣੇ ਚਰਚਿਤ ਗੀਤ ਸ਼ੁਰੂ ਕੀਤੇ ਤਾਂ ਉਨ੍ਹਾਂ ਦੀ ਧੀ ਕਮਲ ਨੇ ਮੰਚ 'ਤੇ ਆ ਕੇ ਉਨ੍ਹਾਂ ਦੇ ਗੀਤਾਂ ਨੂੰ ਪੂਰਾ ਕੀਤਾ ਅਤੇ ਹੋਰ ਗੀਤ ਪੇਸ਼ ਕਰਕੇ ਮੇਲੇ 'ਚ ਆਪਣਾ ਰੰਗ ਬੰਨ੍ਹ ਦਿੱਤਾ | ਇਸ ਮੌਕੇ ਮੰਚ ਦੇ ਸਾਹਮਣੇ ਬੈਠੇ ਸਰੋਤੇ ਝੂਮਦੇ ਨਜ਼ਰ ਆਏ | ਪ੍ਰਬੰਧਕ ਕਮੇਟੀ ਨੇ ਇਹ ਫ਼ੈਸਲਾ ਲਿਆ ਕਿ ਅਗਲੇ ਸਾਲ ਇਨ੍ਹਾਂ ਮਾਵਾਂ ਧੀਆਂ ਨੂੰ ਮੇਲੇ ਦੀ ਸ਼ਾਨ ਵਧਾਉਣ ਲਈ ਸੱਦਿਆ ਜਾਵੇਗਾ | ਮੇਲੇ 'ਚ ਸਟਾਰ ਗਾਇਕ ਆਰ.ਨੇਤ ਨੇ ਆਪਣੇ ਮਕਬੂਲ ਗੀਤਾਂ ਨਾਲ ਖ਼ੂਬ ਰੰਗ ਬੰਨਿ੍ਹਆ | ਗਾਇਕ ਹਰਿੰਦਰ ਸੰਧੂ, ਦੋਗਾਨਾ ਜੋੜੀ ਸੁੱਚਾ ਰੰਗੀਲਾ-ਮਨਦੀਪ ਮੈਡੀ, ਮਿਸਟਰ ਸੰਜੂ ਸਹੋਤਾ, ਗਾਇਕ ਅਰਸ ਗਿੱਲ, ਰਾਣਾ ਕੰਮੇਆਣਾ, ਅਮਰੀਕ ਗਿੱਲ ਅਤੇ ਸੁਖਵੰਤ ਕਿੰਗਰਾ ਕੈਨੇਡਾ ਨੇ ਆਪੋ ਆਪਣੇ ਗੀਤ ਪੇਸ਼ ਕੀਤੇ | ਮੰਚ ਸੰਚਾਲਨ ਜਸਬੀਰ ਜੱਸੀ ਨੇ ਕੀਤਾ | ਸਮਾਗਮ 'ਚ ਵਿੱਕੀ ਢਿੱਲੋਂ ਕੈਨੇਡਾ, ਅਮਰੀਕ ਸਿੰਘ ਗਿੱਲ, ਮਨਜੀਤ ਕੌਰ ਸਰਪੰਚ, ਦੇਬਾ ਸੰਧੂ, ਬਿੰਦਾ ਰੋਮਾਣਾ, ਸੇਵਕ ਸਿੰਘ ਮੈਂਬਰ, ਸਰਬਜੀਤ ਸਿੰਘ ਸੰਧੂ, ਸਰਬਜੀਤ ਸ਼ਰਮਾ, ਕੁਲਬੀਰ ਗੱਗੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਸਿੱਧ ਗਾਇਕਾ ਬੀਬਾ ਰਣਜੀਤ ਕੌਰ ਦੀ ਧੀ ਕਮਲ ਨੇ ਲੁੱਟਿਆ ਮੇਲਾ ਅਗਲੀ ਖ਼ਬਰ ਜਗਮੋਹਨ ਸਿੰਘ ਲੱਕੀ ਪੀ. ਏ. ਡੀ. ਬੀ. ਬੈਂਕ ਦੇ ਚੇਅਰਮੈਨ ਤੇ ਕਰਮਜੀਤ ਕੌਰ ਵਾਈਸ ਚੇਅਰਪਰਸਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।