08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਇੰਡੇਨ ਗੈਸ ਏਜੰਸੀ ਵਲੋਂ ਗੈਸ ਕੁਨੈਕਸ਼ਨ ਧਾਰਕਾਂ ਲਈ ਕੇ.ਵਾਈ.ਸੀ. ਜ਼ਰੂਰੀ- ਸੰਜੀਵ ਜੈਨ

ਅਜੀਤ ਡੈਸਕ 06-03-2026
ਫ਼ਰੀਦਕੋਟ, 5 ਮਾਰਚ (ਹਰਮਿੰਦਰ ਸਿੰਘ ਮਿੰਦਾ)-ਇੰਡੇਨ ਗੈਸ ਏਜੰਸੀ ਵਲੋਂ ਗੈਸ ਕੁਨੈਕਸ਼ਨ ਧਾਰਕਾਂ ਲਈ ਕੇ.ਵਾਈ.ਸੀ ਜ਼ਰੂਰੀ ਕਰ ਦਿੱਤੀ ਗਈ ਹੈ | ਜੈਨ ਗੈਸ ਏਜੰਸੀ ਫ਼ਰੀਦਕੋਟ ਦੇ ਮੈਨੇਜਿਗ ਡਾਇਰੈਕਟਰ ਸੰਜੀਵ ਜੈਨ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਗੈਸ ਖਪਤਕਾਰ ਲਈ ਬਾਇਓਮੈਟਿ੍ਕ ਕੇ.ਵਾਈ.ਸੀ ਕਰਵਾਉਣੀ ਜ਼ਰੂਰੀ ਹੈ ਤੇ ਇਹ ਨਾ ਕਰਵਾਉਣ ਦੇ ਖਪਤਕਾਰ ਦਾ ਗੈਸ ਕੁਲੈਕਸ਼ਨ ਬੰਦ ਹੋ ਸਕਦਾ ਹੈ | ਖਪਤਕਾਰ ਨੂੰ ਮਿਲਣ ਵਾਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਚੱਲ ਰਹੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਗੈਸ ਕੁਨੈਕਸ਼ਨਾਂ 'ਤੇ 322.79 ਰੁਪਏ ਤੇ ਹੋਰ ਕੁਨੈਕਸ਼ਨਾਂ 'ਤੇ 22.79 ਰੁਪਏ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਖਪਤਕਾਰ ਵਲੋਂ ਕੇ.ਵਾਈ.ਸੀ ਨਹੀਂ ਕਰਵਾਈ ਜਾਂਦੀ ਤਾਂ ਸਬਸਿਡੀ ਬੰਦ ਹੋ ਜਾਵੇਗੀ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਦੱਸਿਆ ਕਿ ਕੇ.ਵਾਈ.ਸੀ ਕਰਵਾਉਣ ਲਈ ਖਪਤਕਾਰ ਗੈਸ ਏਜੰਸੀ ਦੇ ਦਫ਼ਤਰ ਵਿਖੇ ਆ ਕੇ ਕੇ.ਵਾਈ ਸੀ ਕਰਵਾਉਣ |
ਉਨ੍ਹਾਂ ਕਿਹਾ ਕਿ ਹੁਣ ਕੰਪਨੀ ਦੀਆਂ ਹਦਾਇਤਾਂ ਅਨੁਸਾਰ ਗੈਸ ਦੀ ਬੁਕਿੰਗ ਆਨਲਾਈਨ ਹੋਇਆ ਕਰੇਗੀ ਤੇ ਗਾਹਕ ਨੂੰ ਡੀ.ਏ.ਸੀ ਕੋਡ ਦੇਣਾ ਪਵੇਗਾ | ਉਨ੍ਹਾਂ ਲੋਕਾ ਨੂੰ ਅਪੀਲ ਕਿ ਉਹ 31 ਮਾਰਚ ਤੱਕ ਕੇ.ਵਾਈ.ਸੀ ਜ਼ਰੂਰ ਕਰਵਾਉਣ | ਜਿਸ ਤੋਂ ਬਾਅਦ ਹੀ ਗੈਸ ਸਿਲੰਡਰ ਦੀ ਸਪਲਾਈ ਮਿਲੇਗੀ | ਇਸ ਮੌਕੇ ਗੁਵਿੰਦਰ ਗੈਸ ਸਰਵਿਸ ਫ਼ਰੀਦਕੋਟ, ਅਨੰਦ ਗੈਸ ਫ਼ਰੀਦਕੋਟ ਅਤੇ ਸ਼ੇਖ ਫ਼ਰੀਦ ਗੈਸ ਏਜੰਸੀ ਦੇ ਮਾਲਕ ਵੀ ਮੌਜੂਦ ਸਨ |
ਪਿਛਲੀ ਖ਼ਬਰ ਇੰਗਲੈਂਡ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮੁਫ਼ਤ ਲੈਂਜ਼ ਕੈਂਪ ਆਰੰਭ ਅਗਲੀ ਖ਼ਬਰ ਐਸ.ਬੀ.ਆਰ.ਐਸ. ਕਾਲਜ ਫ਼ਾਰ ਵੂਮੈਨ ਘੁੱਦੂਵਾਲਾ ਵਿਖੇ ਈਕੋ ਕਲੱਬ ਨੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।