09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਡੀ. ਏ. ਵੀ. ਪਬਲਿਕ ਸਕੂਲ ਵਿਖੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 06-03-2026
ਕੋਟਕਪੂਰਾ, 5 ਮਾਰਚ (ਮੇਘਰਾਜ)-ਸਥਾਨਕ ਡੀ.ਏ.ਵੀ ਪਬਲਿਕ ਸਕੂਲ ਵਿਖੇ ਹੋਲੀ ਦਾ ਤਿਉਹਾਰ ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੇ ਬੜੀ ਧੂਮਧਾਮ ਨਾਲ ਮਨਾਇਆ ਗਿਆ¢ ਸਮਾਗਮ ਦੀ ਸ਼ੁਰੂਆਤ ਸਕੂਲ ਕੋਆਰਡੀਨੇਟਰ ਅਤੇ ਸਮੂਹ ਅਧਿਆਪਕਾਂ ਫੁੱਲਾਂ ਦੀ ਹੋਲੀ ਖੇਡਣ ਨਾਲ ਹੋਈ | ਕਿੰਡਰਗਾਰਟਨ ਦੇ ਬੱਚਿਆਂ ਵਿਚਕਾਰ ਹੋਲੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ¢ ਬੱਚਿਆਂ ਨੇ ਵੱਖ-ਵੱਖ ਕਲਾਕ੍ਰਿਤੀਆਂ ਅਤੇ ਚਿੱਤਰਕਾਰੀ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤਾ | ਬੱਚਿਆਂ ਨੇ ਆਰਟ 'ਚ ਪਿਚਕਾਰੀ, ਗੁਬਾਰੇ ਅਤੇ ਹੈਪੀ ਹੋਲੀ ਦੀਆਂ ਤਸਵੀਰਾਂ ਬਣਾਈਆਂ¢ ਬੱਚਿਆਂ ਦੁਆਰਾ ਫੁੱਲਾਂ ਨਾਲ ਖੇਡੀ ਜਾ ਰਹੀ ਹੋਲੀ ਪ੍ਰਤੀ ਕਾਫ਼ੀ ਉਤਸ਼ਾਹ ਸੀ¢ ਸੀਨੀਅਰ ਅਧਿਆਪਕਾ ਸਰੀਤਾ ਗੋਇਲ ਨੇ ਹੋਲੀ ਦੇ ਤਿਉਹਾਰ ਦੇ ਸਬੰਧ 'ਚ ਗੀਤ ਗਾਇਆ | 6ਵੀਂ ਅਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵੀ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਗੀਤ ਪੇਸ਼ ਕੀਤੇ | ਇਸ ਮੌਕੇ ਪਿ੍ੰਸੀਪਲ ਰਾਜਬੀਰ ਸਿੰਘ ਕੰਗ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲੀ ਦਾ ਤਿਉਹਾਰ ਭਾਰਤ ਦੇ ਪਵਿੱਤਰ ਤੇ ਮੁੱਖ ਤਿਉਹਾਰਾਂ 'ਚੋਂ ਇਕ ਹੈ¢
ਪਿਛਲੀ ਖ਼ਬਰ ਪਿੰਡ ਕੰਮੇਆਣਾ ਵਿਖੇ ਬਾਬਾ ਸ਼ੈਦੂ ਸ਼ਾਹ ਮੇਲੇ 'ਚ ਓਪਨ ਕਬੱਡੀ ਕੱਪ ਕਰਵਾਇਆ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਜੈਤੋ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।