09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਜੈਤੋ ਦੀ ਮੀਟਿੰਗ

ਅਜੀਤ ਡੈਸਕ 06-03-2026
ਜੈਤੋ, 5 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਜੈਤੋ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਜੈਤੋ ਵਿਖੇ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਪੈਨਸ਼ਨਰਾਂ ਨੂੰ ਦੋ ਮਿੰਟ ਦਾ ਮੌਣ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਆਉਣ ਵਾਲੇ ਦਿਨਾਂ ਵਿਚ ਚੰਡੀਗੜ੍ਹ ਵਿਚ ਹੋਣ ਵਾਲੀ ਰੈਲੀ ਲਈ ਤਿਆਰ ਰਹਿਣ ਲਈ ਕਿਹਾ | ਮੀਟਿੰਗ ਨੂੰ ਸੁਰਿੰਦਰਪਾਲ ਸਿੰਘ ਡੀ.ਪੀ, ਪ੍ਰਕਾਸ਼ ਸਿੰਘ ਜੈਤੋ, ਮੇਲਾ ਰਾਮ, ਜਸਵੰਤ ਸਿੰਘ, ਬਾਬਾ ਵੀਰ ਸਿੰਘ, ਸੁਰਿੰਦਰ ਲੂੰਬਾ, ਜਗਦੀਸ਼ ਰਾਏ ਅਰੋੜਾ ਅਤੇ ਪ੍ਰੋ: ਤਰਸੇਮ ਨਰੂਲਾ ਨੇ ਸੰਬੋਧਨ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕੀਤੀ ਅਤੇ ਈਰਾਨ ਦੀ ਅਮਰੀਕਾ ਤੇ ਇਜ਼ਰਾਇਲ ਨਾਲ ਲੱਗੀ ਜੰਗ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ | ਅੱਜ ਬੀਬੀ ਪ੍ਰਮਿੰਦਰ ਕੌਰ, ਬੇਅੰਤ ਸਿੰਘ ਅਜਿੱਤਗਿੱਲ, ਅਮਰਜੀਤ ਸਿੰਘ ਜੈਤੋ ਅਤੇ ਬੇਅੰਤ ਸਿੰਘ ਬਹਿਬਲ ਖੁਰਦ ਨਵੇਂ ਮੈਂਬਰ ਬਣੇ | ਅਮਰਜੀਤ ਸਿੰਘ ਵਾੜਾ ਭਾਈ ਕਾ ਨੇ ਆਪਣੇ ਜਨਮ ਦਿਨ ਤੇ ਸੰਸਥਾ ਨੂੰ ਸਹਾਇਤਾ ਰਾਸ਼ੀ ਦਿੱਤੀ | ਗੁਰਜੀਤ ਸਿੰਘ ਨੇ ਪੋਤਰੇ ਦੇ ਜਨਮ ਦਿਨ 'ਤੇ ਲੱਡੂ ਵੰਡੇ | ਮੀਟਿੰਗ ਵਿਚ ਜੋਗਿੰਦਰ ਸਿੰਘ, ਮੇਜਰ ਸਿੰਘ ਖਜ਼ਾਨਚੀ, ਬਲਦੇਵ ਸਿੰਘ ਮੱਲਾ, ਹੇਮਰਾਜ ਚੋਪੜਾ, ਮਾਸਟਰ ਬਲਦੇਵ ਸਿੰਘ, ਗੁਰਦੀਪ ਸਿੰਘ ਰਾਮੇਆਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ | ਅਖੀਰ ਵਿਚ ਨਵੇਂ ਬਣੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ |
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ 'ਆਪਣਾ ਕਾਰੋਬਾਰ, ਆਪਣੀ ਪਹਿਚਾਣ' ਤਹਿਤ ਉੱਦਮੀ ਔਰਤਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।