10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕੋਟਕਪੂਰਾ 'ਚ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਜਟਾਣਾ ਚੇਅਰਮੈਨ ਤੇ ਮਨਦੀਪ ਕੌਰ ਮੋਰਾਂਵਾਲੀ ਵਾਈਸ ਚੇਅਰਪਰਸਨ ਬਣੇ

ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਆਪਣੇ ਨਿਵਾਸ ਸਥਾਨ 'ਤੇ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਅਤੇ ਸਮਰਥਕਾਂ ਸਮੇਤ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 06-03-2026
ਕੋਟਕਪੂਰਾ, 5 ਮਾਰਚ (ਮੋਹਰ ਸਿੰਘ ਗਿੱਲ)-ਸਥਾਨਕ ਬਲਾਕ ਵਿਕਾਸ ਪੰਚਾਇਤ ਵਿਭਾਗ ਦੇ ਦਫ਼ਤਰ ਵਿਚ ਹੋਈ ਬਲਾਕ ਸੰਮਤੀ ਕੋਟਕਪੂਰਾ ਦੇ ਚੇਅਰਮੈਨ ਦੀ ਚੋਣ 'ਚ ਕਾਂਗਰਸ ਪਾਰਟੀ ਨਾਲ ਸਬੰਧਿਤ ਕੁਲਦੀਪ ਸਿੰਘ ਜਟਾਣਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੀ ਮਨਦੀਪ ਕੌਰ ਪਤਨੀ ਜਸਵੰਤ ਸਿੰਘ ਸੰਧੂ ਵਾਸੀ ਪਿੰਡ ਮੋਰਾਂਵਾਲੀ (ਜ਼ੋਨ ਪੱਕਾ) ਵਾਈਸ ਚੇਅਰਪਰਸਨ ਚੁਣੇ ਗਏ ਹਨ | ਦੱਸਣਯੋਗ ਹੈ ਕਿ 19 ਬਲਾਕ ਸੰਮਤੀ ਮੈਂਬਰਾਂ ਵਾਲੀ ਕੋਟਕਪੂਰਾ ਬਲਾਕ ਸੰਮਤੀ ਦੇ 8 ਜੇਤੂ ਉਮੀਦਵਾਰ ਕਾਂਗਰਸ ਪਾਰਟੀ ਨਾਲ, 8 ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਅਤੇ ਮਹਿਜ਼ ਤਿੰਨ ਮੈਂਬਰ ਹੀ ਸੱਤ੍ਹਾਧਾਰੀ ਦੇ ਜੇਤੂ ਰਹੇ ਹਨ | ਉਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਕੋਟਕਪੂਰਾ 'ਚ ਆਪਣਾ ਸਿੱਧੇ ਤੌਰ 'ਤੇ ਚੇਅਰਮੈਨ ਚੁਣਨ 'ਚ ਅਸਮਰਥ ਸੀ | ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਨੇ ਇਸ ਚੋਣ ਨੂੰ ਗੈਰ ਸੰਵਿਧਾਨਕ ਦੱਸਿਆ ਹੈ | ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਉਹ ਇਸ ਚੋਣ 'ਚ ਵਿਰੋਧ 'ਚ ਕਾਨੂੰਨੀ ਪ੍ਰਕਿ੍ਆ ਦਾ ਸਹਾਰਾ ਲੈਣਗੇ |
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਾਈਸ ਚੇਅਰਮੈਨ ਬੀਬੀ ਮਨਦੀਪ ਕੌਰ ਨੂੰ ਵਧਾਈ ਦਿੰਦਿਆਂ ਸਮਰਥਕਾਂ ਦਾ ਧੰਨਵਾਦ ਕੀਤਾ | ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਨੇ ਆਪਣੀ ਪਾਰਟੀ ਦੇ ਚੇਅਰਮੈਨ ਬਣੇ ਕੁਲਦੀਪ ਸਿੰਘ ਜਟਾਣਾ ਨੂੰ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਮੈਡੀਕਲ ਸਟੂਡੈਂਟਸ ਵਲੋਂ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਆਸ਼ਾ ਵਰਕਰਜ਼ ਫੈਸੀਲਿਟੇਟਰ ਯੂਨੀਅਨ ਨੇ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।