16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕੋਟਸੁਖੀਆ ਦੇ ਸਰਕਾਰੀ ਸਕੂਲ 'ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਅਜੀਤ ਡੈਸਕ 30-03-2026
ਕੋਟਕਪੂਰਾ, 29 ਮਾਰਚ (ਮੋਹਰ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਵਿਖੇ ਵੱਖ-ਵੱਖ ਜਮਾਤਾਂ 'ਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਛੇਵੀਂ ਜਮਾਤ ਦੇ ਇੰਚਾਰਜ ਰਾਜਪਾਲ ਕੌਰ ਨੇ ਦੱਸਿਆ ਕਿ ਸਾਲਾਨਾ ਨਤੀਜੇ 'ਚ ਸੁਖਮਨ ਕੌਰ ਨੇ 85 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਮਨਮੀਤ ਕੌਰ ਨੇ 80 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ, ਕੋਮਲਪ੍ਰੀਤ ਕੌਰ 79 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਸੱਤਵੀਂ ਜਮਾਤ ਦੇ ਇੰਚਾਰਜ ਸਿਮਰਨਜੀਤ ਕੌਰ ਨੇ ਦੱਸਿਆ ਹੈ ਕਿ ਗੁਰਵੀਰ ਸਿੰਘ ਨੇ ਪਹਿਲਾ, ਤਨਵੀਰ ਕੌਰ ਨੇ ਦੂਜਾ ਤੇ ਲਵਲੀਨ ਥਾਪਰ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ | ਨੌਵੀਂ ਏ ਜਮਾਤ ਦੇ ਇੰਚਾਰਜ ਵੀਰਪਾਲ ਕੌਰ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ ਨੇ ਪਹਿਲਾ, ਜੈਨੂਰ ਸਿੰਘ ਨੇ ਦੂਜਾ ਸਥਾਨ, ਅਰਸ਼ਦੀਪ ਸਿੰਘ ਨੇ ਤੀਜਾ ਸਥਾਨ, ਨੌਵੀਂ ਬੀ ਜਮਾਤ ਦੇ ਇੰਚਾਰਜ ਸਿਮਰਦੀਪ ਕੌਰ ਨੇ ਦੱਸਿਆ ਕਿ ਅਨਮੋਲਪ੍ਰੀਤ ਸਿੰਘ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ ਤੇ ਰਾਜਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ | ਗਿਆਰ੍ਹਵੀਂ ਜਮਾਤ ਦੇ ਇੰਚਾਰਜ ਗੁਰਮੀਤ ਸਿੰਘ ਬੱਧਣ ਨੇ ਦੱਸਿਆ ਕਿ ਜਗਦੀਪ ਸਿੰਘ ਨੇ ਪਹਿਲਾ, ਰਵੀ ਸਿੰਘ ਨੇ ਦੂਜਾ ਤੇ ਸੰਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸ ਮੌਕੇ ਮੈਂਬਰ ਪੰਚਾਇਤ ਕੁਲਦੀਪ ਕੌਰ ਨੇ ਸਕੂਲ ਨੂੰ ਪੰਜ ਕਿੰਨੂਆਂ ਦੇ ਬੂਟੇ ਦਾਨ ਕੀਤੇ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੇ 11 ਵਿਦਿਆਰਥੀਆਂ ਨੇ ਮੈਰੀਟੋਰੀਅਸ/ ਐਮੀਨੈਂਸ ਸਕੂਲਾਂ 'ਚ ਅਪੀਅਰ ਹੋਣ ਲਈ ਪ੍ਰੀਖਿਆ ਪਾਸ ਕਰ ਲਈ ਹੈ | ਇਸ ਮੌਕੇ ਅਧਿਆਪਕ ਮਨਦੀਪ ਸਿੰਘ ਚਹਿਲ, ਇੰਦਰਜੀਤ ਸ਼ਰਮਾ, ਗੁਰਮੀਤ ਸਿੰਘ ਬੱਧਣ, ਧਰਮਿੰਦਰ ਕੌਰ, ਸੁਖਜੀਤ ਕੌਰ, ਮਹਿਤਾਬ ਸਿੰਘ, ਗੁਰਮਨਜੀਤ ਸਿੰਘ, ਰਜਨੀਸ਼ ਕੁਮਾਰ, ਹਰਜੀਤ ਸਿੰਘ ਸੰਧਵਾਂ, ਦਲਜੀਤ ਕੌਰ, ਗੁਰਸੇਵਕ ਸਿੰਘ, ਆਰਤੀ ਕਪੂਰ ਕਲਰਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਜੈਤੋ ਦਾ 5ਵੀਂ ਜਮਾਤ ਦਾ ਨਤੀਜਾ ਐਲਾਨਿਆ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਰਾਊਵਾਲਾ ਦੇ ਵਿਦਿਆਰਥੀਆਂ ਨੇ ਨਵੋਦਿਆ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।