17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

31ਵਾਂ ਸਵ. ਗੁਰਪ੍ਰੀਤ ਸਿੰਘ ਡੋਡ ਐਡਵੋਕੇਟ ਯਾਦਗਾਰੀ ਕੈਂਪ 6,7 ਨੂੰ

ਅਜੀਤ ਡੈਸਕ 30-03-2026
ਫ਼ਰੀਦਕੋਟ, 29 ਮਾਰਚ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਿਖੇ 31ਵਾਂ ਮੁਫ਼ਤ ਵਿਸ਼ਾਲ ਸਵ. ਗੁਰਪ੍ਰੀਤ ਸਿੰਘ ਡੋਡ ਐਡਵੋਕੇਟ ਯਾਦਗਾਰੀ ਕੈਂਪ 6 ਤੇ 7 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੈਂਪ ਦੌਰਾਨ ਦੰਦਾਂ ਦਾ ਨਿਰੀਖਣ, ਦੰਦਾਂ ਦੀ ਸਫ਼ਾਈ, ਨਕਾਰਾ ਦੰਦ ਕੱਢਣੇ, ਦੰਦਾਂ ਦੀ ਖੋਡਾਂ ਭਰਨੀਆਂ, ਮੂੰਹ ਦੇ ਕੈਂਸਰ ਦੀ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਵੇਗੀ | ਦੰਦਾਂ ਦੇ ਐਕਸਰੇ, ਦੰਦਾਂ ਦੀ ਨਸਾਂ ਦਾ ਇਲਾਜ, ਨਵਾਂ ਬੀੜ ਲਗਾਉਣਾ, ਬੱਚਿਆਂ ਦੇ ਦੰਦਾਂ ਦੀ ਬਿਮਾਰੀਆਂ ਦਾ ਇਲਾਜ ਅੱਧੇ ਰੇਟਾਂ 'ਤੇ ਕੀਤਾ ਜਾਵੇਗਾ | ਹੱਡੀ 'ਚ ਪੱਕੇ ਤੌਰ 'ਤੇ ਇਕ ਦੰਦ ਕੇਵਲ 11000 ਰੁਪਏ 'ਚ ਲਗਾਇਆ ਜਾਵੇਗਾ | ਕੈਂਪ ਦੌਰਾਨ ਦੰਦਾਂ ਦੇ ਮਾਹਿਰ ਡਾ. ਐਮ.ਕੇ. ਸੁਨੀਲ, ਸਰਜਰੀ ਰੋਗਾਂ ਦੇ ਮਾਹਿਰ ਡਾ.ਗਾਜ਼ੀ ਊਜੈਰ, ਸਰੀਰ ਦੀਆਂ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾ. ਮੋਨਿਕਾ ਅਰੋੜਾ, ਗੁਰਦਿਆਂ ਦੀ ਬਿਮਾਰੀਆਂ ਦੇ ਮਾਹਿਰ ਡਾ. ਸੁਨੀਲ ਗੋਇਲ, ਪਿ੍ੰਸੀਪਲ ਪੁਸ਼ਪਦੀਪ ਸਿੰਘ ਫ਼ਿਜੀਓਥਰੈੱਪੀ ਦਸਮੇਸ਼ ਕਾਲਜ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ |
ਪਿਛਲੀ ਖ਼ਬਰ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਦਾ ਵਿਵੇਕ ਆਸ਼ਰਮ ਜੈਤੋ 'ਚ ਸਨਮਾਨ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਜੈਤੋ ਰੈਲੀ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।