ਫ਼ਰੀਦਕੋਟ, 30 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਸਕੂਲ ਕੈਂਪਸ 'ਚ ਅੰਤਰ-ਸਦਨ ਫੁੱਟਬਾਲ ਮੈਚ ਕਰਵਾਏ ਗਏ | ਇਸ ਖੇਡ ਸਮਾਗਮ 'ਚ ਸਤਲੁਜ, ਰਾਵੀ, ਬਿਆਸ ਤੇ ਚਿਨਾਬ ਸਦਨ ਦੇ ਵਿਦਿਆਰਥੀ-ਖਿਡਾਰੀਆਂ ਨੇ ਬਹੁਤ ਹੀ ਵਿਲੱਖਣ ਅੰਦਾਜ਼ ਵਿਚ ਆਪਣੀ ਖੇਡ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਖੇਡਾਂ ਪ੍ਰਤੀ ਆਪਣੀ ਮਿਹਨਤ ਤੇ ਲਗਨ ਨੂੰ ਬਾਖੂਬੀ ਦਰਸਾਇਆ | ਸਕੂਲ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ, ਕਮੇਟੀ ਮੈਂਬਰ ਸੁਰਿੰਦਰ ਸਿੰਘ ਰੋਮਾਣਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਅੰਤਰ ਸਦਨ ਮੁਕਾਬਲੇ ਵਿਚ ਅੰਡਰ-14 ਮੁੰਡਿਆ ਦੀ ਟੀਮ ਵਿਚ ਚਿਨਾਬ ਹਾਊਸ ਨੇ ਪਹਿਲਾ ਸਥਾਨ ਹਾਸਿਲ ਕੀਤਾ | ਅੰਡਰ-17 ਅਤੇ ਅੰਡਰ-19 ਵਿਚ ਚਿਨਾਬ ਸਦਨ ਦੇ ਹੀ ਮੁੰਡਿਆਂ ਦੀ ਟੀਮ ਨੇ ਜਿੱਤ ਦਰਜ ਕਰਕੇ ਇਕ ਨਵਾਂ ਮੀਲ ਪੱਥਰ ਸਾਬਤ ਕੀਤਾ | ਕੁੜੀਆ ਦੀ ਟੀਮ ਵਿਚ ਬਿਆਸ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਦੀ ਕਾ. ਪਿ੍ੰਸੀਪਲ ਸੁਖਦੀਪ ਕੌਰ ਅਤੇ ਕਾ. ਵਾਈਸ ਪਿ੍ੰਸੀਪਲ ਹਰਸਿਮਰਨਜੀਤ ਕੌਰ ਨੇ ਜਿੱਤਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ ਤੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਚੇਅਰਮੈਨ ਸਿਮਰਨਜੀਤ ਸਿੰਘ ਸੇਖੋਂ ਵਲੋਂ ਜੇਤੂ ਖ਼ਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖ਼ੇਡਾਂ ਸਿਰਫ਼ ਜਿੱਤ ਹਾਰ ਦਾ ਨਾਂਅ ਨਹੀਂ, ਸਗੋਂ ਚਰਿੱਤਰ ਉਸਾਰੀ ਦਾ ਸਭ ਤੋਂ ਵੱਡਾ ਸਾਧਨ ਹਨ |