02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸਮਾਜ ਸੇਵੀ ਜਥੇਬੰਦੀਆਂ ਨੇ ਬੱਸ ਸਟੈਂਡ ਫ਼ਰੀਦਕੋਟ ਦੀਆਂ ਸਮੱਸਿਆ ਬਾਰੇ ਜਾਣੂੰ ਕਰਵਾਇਆ

ਅਜੀਤ ਡੈਸਕ 01-05-2026
ਫ਼ਰੀਦਕੋਟ, 30 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਮਾਤਾ ਖੀਵੀ ਲੰਗਰ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ, ਤਰਕਸੀਲ ਸੁਸਾਇਟੀ ਭਾਰਤ ਯੂਨਿਟ ਫ਼ਰੀਦਕੋਟ ਦੇ ਸਰਪ੍ਰਸਤ ਜਗਪਾਲ ਸਿੰਘ ਬਰਾੜ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਯੂਨਿਟ ਫ਼ਰੀਦਕੋਟ ਦੇ ਮੁੱਖ ਸੇਵਾਦਾਰ ਭਰਪੂਰ ਸਿੰਘ, ਸੀਰ ਸੰਸਥਾ ਵਲੋਂ ਗੁਰਮੀਤ ਸਿੰਘ ਸੰਧੂ, ਸਿਵਲ ਪੈਨਸ਼ਨਰ ਐਸੋਸੀਏਸ਼ਨ ਫ਼ਰੀਦਕੋਟ ਜਨਰਲ ਸਕੱਤਰ ਬਿਸ਼ਨ ਕੁਮਾਰ ਅਰੋੜਾ, ਪੀ.ਆਰ.ਟੀ.ਸੀ ਪੈਨਸ਼ਨਰਜ਼ ਯੂਨੀਅਨ ਫ਼ਰੀਦਕੋਟ ਦੇ ਸਕੱਤਰ ਜਨਰਲ ਜਲੌਰ ਸਿੰਘ ਖ਼ਾਲਸਾ, ਰਵਿੰਦਰ ਸਿੰਘ ਬੁਗਰਾ ਵਲੋਂ ਸੀਤਾ ਰਾਮ ਜਨਰਲ ਮੈਨੇਜਰ ਪੀ.ਆਰ.ਟੀ.ਸੀ ਫ਼ਰੀਦਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ | ਜਗਪਾਲ ਸਿੰਘ ਬਰਾੜ ਨੇ ਦੱਸਿਆ ਕਿ ਬੱਸ ਸਟੈਂਡ ਦੀ ਦੋ ਪਹੀਆ ਵਾਹਨ ਦੀ ਪਾਰਕਿੰਗ ਵਿਚ ਬਹੁਤ ਭੀੜ ਹੁੰਦੀ ਹੈ | ਬਜ਼ੁਰਗਾਂ ਤੇ ਅÏਰਤਾਂ ਨੂੰ ਦੋ ਪਹੀਆ ਵਾਹਨ ਕੱਢਣ ਸਮੇਂ ਬੜੀ ਹੀ ਮੁਸ਼ਕਿਲ ਪੇਸ਼ ਆਉਂਦੀ ਹੈ | ਪਾਰਕਿੰਗ ਦੀ ਥਾਂ ਵਧਾਈ ਜਾਵੇ | ਸਕੂਲ ਦੀ ਕੰਧ ਨਾਲ ਲੋਕ ਪਿਸ਼ਾਬ ਕਰਦੇ ਹਨ, ਉਸ ਜਗ੍ਹਾ 'ਤੇ ਬਹੁਤ ਬਦਬੂ ਮਾਰਦੀ ਹੈ, ਉਸ ਨੂੰ ਰੋਕਿਆ ਜਾਵੇ | ਬੱਸਾਂ ਦੀ ਐਂਟਰੀ ਵੀ ਮੇਨ ਗੇਟ ਤੋਂ ਨਕਸ਼ੇ ਮੁਤਾਬਿਕ ਕੀਤੀ ਜਾਵੇ | ਜਨਰਲ ਮੈਨੇਜਰ ਨੇ ਇਨ੍ਹਾਂ ਮੰਗਾਂ ਸਬੰਧੀ ਜਲਦੀ ਹੀ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ |
ਪਿਛਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਦੀ ਵਿਦਿਆਰਥਣ ਨੇ ਕੁਇਜ਼ਟ ਮੁਕਾਬਲੇ 'ਚ ਭਾਗ ਲਿਆ ਅਗਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਸਕੂਲ 'ਚ ਅੰਤਰ-ਸਦਨ ਫ਼ੁੱਟਬਾਲ ਮੁਕਾਬਲੇ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।