02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਾਬਾ ਫ਼ਰੀਦ ਲਾਅ ਕਾਲਜ ਦੀ ਵਿਦਿਆਰਥਣ ਨੇ ਕੁਇਜ਼ਟ ਮੁਕਾਬਲੇ 'ਚ ਭਾਗ ਲਿਆ

ਅਜੀਤ ਡੈਸਕ 01-05-2026
ਫ਼ਰੀਦਕੋਟ, 30 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਮਿਨਿਸਟਰੀ ਆਫ਼ ਯੂਥ ਅਫੇਅਰ ਐਂਡ ਸਪੋਰਟਸ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਈ ਭਾਰਤ ਬਜਟ ਕੁਇਸਟ ਯੂਥ ਡਾਇਲਾਗ 2026 ਕਰਵਾਇਆ ਗਿਆ | ਪਹਿਲਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ 13 ਫਰਵਰੀ 2026 ਨੂੰ ਆਨਲਾਈਨ ਕੁਇਜ਼ ਦੇ ਕੇ ਪਹਿਲਾ ਪੜ੍ਹਾਅ ਪੂਰਾ ਹੋਇਆ | ਫਿਰ ਦੂਜੇ ਪੜ੍ਹਾਅ ਵਿਚ ਲੇਖ ਮੁਕਾਬਲੇ ਕਰਵਾਏ, ਜਿਸ ਵਿਚ ਪੂਰੇ ਭਾਰਤ ਵਿਚੋਂ ਲਗਭਗ 12 ਲੱਖ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਤੇ ਇਸ ਮੁਕਾਬਲੇ 'ਚੋਂ ਪਾਸ ਹੋਣ ਵਾਲੇ ਵਿਦਿਆਰਥੀ 12-13 ਅਪ੍ਰੈਲ 2026 ਨੂੰ ਤੀਜੇ ਅਤੇ ਅੰਤਿਮ ਪੜ੍ਹਾਅ ਵਿਚ ਪਹੁੰਚੇ | ਜਿਸ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਰਚੂਅਲ ਮੀਟਿੰਗ ਹੋਈ, ਜਿਸ 'ਚ ਯੂਨੀਅਨ ਮਿਨਿਸਟਰ ਡਾ. ਮਨਸੁਖ ਮਾਂਡਵੀਆ ਹਾਜ਼ਰ ਰਹੇ | ਜਿਸ 'ਚ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ | ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ 60 ਵਿਦਿਆਰਥੀਆਂ ਨੇ ਇਸ ਪ੍ਰਤੀਯੋਗਿਤਾ 'ਚ ਭਾਗ ਲਿਆ | ਗੁਰਲੀਨ ਕੌਰ ਬੀ.ਏ ਐਲ.ਐਲ.ਬੀ ਭਾਗ ਦੂਜਾ ਸੈਕਸ਼ਨ ਏ ਦੀ ਵਿਦਿਆਰਥਣ ਨੇ ਸਾਰੇ ਮੁਕਾਬਲਿਆਂ ਨੂੰ ਸਫ਼ਲ ਢੰਗ ਨਾਲ ਪਾਸ ਕਰਦੇ ਹੋਏ ਤੀਜੇ ਤੇ ਅੰਤਿਮ ਪੜ੍ਹਾਅ ਵਿਚ ਹਿੱਸਾ ਲਿਆ | ਜਿਸ ਵਿਚ ਦੋ ਦਿਨ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਦੇ ਰਹਿਣ ਦਾ ਆਉਣ ਜਾਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਬਜਟ ਨਾਲ ਸਬੰਧਿਤ ਸਵਾਲ ਪੁੱਛੇ ਗਏ, ਜਿਸ 'ਚ 30 ਵਿਚੋਂ 28 ਨੰਬਰ ਪ੍ਰਾਪਤ ਕਰਕੇ ਗੁਰਲੀਨ ਨੇ ਨਾਮਣਾ ਖੱਟਿਆ | ਦੂਜੇ ਪੜਾਅ 'ਚ ਲੇਖ ਮੁਕਾਬਲੇ 'ਚ ਹਿਊਮਨ ਕੈਪੀਟਲ ਵਿਸ਼ੇ 'ਤੇ ਗੁਰਲੀਨ ਜੇਤੂ ਰਹੀ | ਵਿਦਿਆਰਥਣ ਦਾ ਕਾਲਜ ਪਹੁੰਚਣ 'ਤੇ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਤੇ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਵਧਾਈ ਦਿੰਦਿਆਂ ਕਲਾਸ ਇੰਚਾਰਜ ਡਾ. ਪਰਮਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਹਿਸਟਰੀ ਤੇ ਇਕਨੋਮਿਕਸ ਟੀਚਰ ਡਾ. ਮਨਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਸਾਦਿਕ ਵਿਖ਼ੇ ਮਰੀਜ਼ਾਂ ਨੂੰ ਹਾਈਪਰਟੇਸ਼ਨ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਸਮਾਜ ਸੇਵੀ ਜਥੇਬੰਦੀਆਂ ਨੇ ਬੱਸ ਸਟੈਂਡ ਫ਼ਰੀਦਕੋਟ ਦੀਆਂ ਸਮੱਸਿਆ ਬਾਰੇ ਜਾਣੂੰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।