02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸਰਕਾਰੀ ਹਸਪਤਾਲ ਸਾਦਿਕ ਵਿਖ਼ੇ ਮਰੀਜ਼ਾਂ ਨੂੰ ਹਾਈਪਰਟੇਸ਼ਨ ਬਾਰੇ ਕੀਤਾ ਜਾਗਰੂਕ

ਅਜੀਤ ਡੈਸਕ 01-05-2026
ਸਾਦਿਕ, 30 ਅਪ੍ਰੈਲ (ਆਰ. ਐਸ. ਧੁੰਨਾ)-ਸਰਕਾਰੀ ਹਸਪਤਾਲ ਸਾਦਿਕ ਵਿਖ਼ੇ ਆਏ ਹੋਏ ਮਰੀਜ਼ਾਂ ਨੂੰ ਹਾਈਪਰਟੇਸ਼ਨ ਬਾਰੇ ਜਾਗਰੂਕ ਕੀਤਾ ਗਿਆ | ਡਾ. ਪ੍ਰੀਤੀ ਗੋਇਲ ਨੇ ਕਿਹਾ ਕਿ ਹਾਈਪਰਟੇਸ਼ਨ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ਼ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਆਪਣੇ ਬਲੱਡ ਪ੍ਰੈਸ਼ਰ ਨੂੰ ਜਾਨਣਾ ਤੇ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ | ਜ਼ਿਆਦਾ ਬਲੱਡ ਪ੍ਰੈਸ਼ਰ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ, ਇਸਦੀ ਵਜ੍ਹਾ ਨਾਲ ਗੁਰਦਿਆਂ ਦੀ ਬਿਮਾਰੀ, ਅੱਖਾਂ ਦੀ ਰੌਸ਼ਨੀ ਦਾ ਘੱਟ ਹੋਣਾ, ਦਿਲ ਦਾ ਦੌਰਾ ਤੇ ਅਧਰੰਗ ਦਾ ਦੌਰਾ ਵੀ ਪੈ ਸਕਦਾ ਹੈ | ਇਸ ਤੋਂ ਬਚਾਅ ਲਈ ਸਰੀਰਕ ਭਾਰ ਨੂੰ ਕਾਬੂ ਹੇਠ ਰੱਖੋ, ਨਮਕ ਤੇ ਚੀਨੀ/ ਸ਼ੱਕਰ ਦੀ ਵਰਤੋਂ ਘੱਟ, ਤਲੀਆਂ ਚੀਜਾਂ ਅਤੇ ਬਾਜ਼ਾਰੀ ਖਾਣੇ (ਫ਼ਾਸਟ ਫੂਡ) ਆਦਿ ਤੋਂ ਪ੍ਰਹੇਜ, ਸਿਗਰਟ ਨੋਸ਼ੀ ਤੇ ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਬਲੱਡ ਪ੍ਰੈਸ਼ਰ ਸਬੰਧੀ ਡਾਕਟਰ ਦੀ ਸਲਾਹ ਤੇ ਇਲਾਜ ਸਬੰਧੀ ਅਣਗਹਿਲੀ ਨਾ ਵਰਤੋ | ਆਪਣੇ ਰੋਜ਼ਾਨਾ ਦੇ ਜੀਵਨ 'ਚ ਹਰ ਰੋਜ਼ 30 ਤੋਂ 40 ਮਿੰਟ ਸੈਰ/ਕਸਰਤ, ਪੌੜੀਆਂ ਦੀ ਵਰਤੋਂ ਜ਼ਿਆਦਾ ਕਰੋ | ਯੋਗਾ ਕਰਕੇ ਮਾਨਸਿਕ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ, ਹਰੀਆਂ ਸਬਜ਼ੀਆਂ, ਮੌਸਮੀ ਫਲਾਂ ਅਤੇ ਸਲਾਦ ਦੀ ਵਰਤੋਂ ਕਰੋ | ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਮੁਫਤ ਕਰਵਾਉ | ਇਸ ਮੌਕੇ ਡਾ. ਜਗਬੀਰ ਸਿੰਘ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਖਾਣ-ਪੀਣ ਦੀਆਂ ਗਲਤ ਆਦਤਾਂ ਤੇ ਸਰੀਰਕ ਗਤੀਵਿਧੀਆਂ ਨਾ ਹੋਣਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਨੂੰ ਸੱਦਾ ਦੇਣਾ ਹੈ | ਜੇਕਰ ਕਿਸੇ ਵਿਅਕਤੀ ਨੂੰ ਅਚਾਨਕ ਸਿਰ ਦਰਦ, ਚੱਕਰ ਆਉਣ ਜਾਂ ਧੜਕਣ ਤੇਜ ਹੋਵੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ, ਇਹ ਬਲੱਡ ਪ੍ਰੈਸ਼ਰ ਦੇ ਲੱਛਣ ਹੋ ਸਕਦੇ ਹਨ | ਇਸ ਮੌਕੇ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਨਾਟਕ ਰਾਹੀਂ ਬਲੱਡ ਪ੍ਰੈਸ਼ਰ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ. ਮਨੀਸ਼, ਡਾ. ਗੁਰਪ੍ਰੀਤ ਰਾਏ ਮੈਡੀਕਲ ਅਫ਼ਸਰ, ਰਾਜਿੰਦਰ ਅਰੋੜਾ ਸੀਨੀਅਰ ਫਾਰਮੇਸੀ ਅਫ਼ਸਰ ਤੇ ਰੁਪਿੰਦਰ ਕੌਰ ਨਰਸਿੰਗ ਸਿਸਟਰ ਤੋਂ ਇਲਾਵਾ ਸਮੂਹ ਸਟਾਫ਼ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਦਿੱਤਾ ਧਰਨਾ ਅਗਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਦੀ ਵਿਦਿਆਰਥਣ ਨੇ ਕੁਇਜ਼ਟ ਮੁਕਾਬਲੇ 'ਚ ਭਾਗ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।