01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਡਾ. ਅਸ਼ਵਨੀ ਬਾਂਸਲ ਨੂੰ ਮਿਲਿਆ ਮਿਮਿਟ ਮਲੋਟ ਦੇ ਡਾਇਰੈਕਟਰ ਦਾ ਚਾਰਜ

ਅਜੀਤ ਡੈਸਕ 01-05-2026
ਮਲੋਟ, 30 ਅਪ੍ਰੈਲ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਿਮਿਟ ਮਲੋਟ ਵਿਖੇ ਅੱਜ ਮਲੋਟ ਸ਼ਹਿਰ ਦੇ ਹੀ ਵਸਨੀਕ ਤੇ ਮਿਮਿਟ ਮਲੋਟ ਦੇ ਪ੍ਰੋਫ਼ੈਸਰ ਡਾ. ਅਸ਼ਵਨੀ ਬਾਂਸਲ ਨੇ ਬਤੌਰ ਡਾਇਰੈਕਟਰ ਅਹੁਦਾ ਸੰਭਾਲ ਲਿਆ ਹੈ | ਮਿਮਿਟ ਮਲੋਟ ਦੇ ਰਜਿਸਟਰਾਰ ਡਾ. ਸੰਜੀਵ ਸ਼ਰਮਾ ਤੇ ਸਮੂਹ ਸਟਾਫ਼ ਨੇ ਡਾ. ਅਸ਼ਵਨੀ ਬਾਂਸਲ ਨੂੰ ਡਾਇਰੈਕਟਰ ਦੇ ਅਹੁਦੇ ਦਾ ਵਾਧੂ ਚਾਰਜ ਮਿਲਣ 'ਤੇ ਫ਼ੁੱਲਾਂ ਦਾ ਗੁਲਦਸਤਾ ਦਿੱਤਾ ਤੇ ਵਧਾਈ ਦਿੱਤੀ | ਇੱਥੇ ਇਹ ਵਿਸ਼ੇਸ਼ ਹੈ ਕਿ ਪ੍ਰੋਫ਼ੈਸਰ ਅਸ਼ਵਨੀ ਬਾਂਸਲ ਕੋਲ 29 ਸਾਲਾਂ ਦਾ ਟੀਚਿੰਗ ਦਾ ਤਜ਼ਰਬਾ ਹੈ ਅਤੇ ਉਹ ਮਿਮਿਟ ਮਲੋਟ ਵਿਖੇ ਡੀਨ ਅਕਾਦਮਿਕ ਮਾਮਲੇ ਵਰਗੇ ਵੱਖ-ਵੱਖ ਅਹੁਦਿਆਂ ਉਪਰ ਪਿਛਲੇ 18 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਇਸ ਮੌਕੇ ਡਾ. ਅਸ਼ਵਨੀ ਬਾਂਸਲ ਨੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਇਸ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਅਹੁਦੇ ਉਪਰ ਵੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾਵਾਂ ਨਿਭਾਉਣਗੇ |
ਪਿਛਲੀ ਖ਼ਬਰ ਸ੍ਰੀ ਚੈਤੰਨਿਆ ਟੈਕਨੋ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਪਾਤੜਾਂ ਨੇੜੇ ਧਾਰਮਿਕ ਤਸਵੀਰਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।