01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸ੍ਰੀ ਚੈਤੰਨਿਆ ਟੈਕਨੋ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 01-05-2026
ਸ੍ਰੀ ਮੁਕਤਸਰ ਸਾਹਿਬ, 30 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਚੈਤਨਿਆ ਟੈਕਨੋ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾਵਾਂ ਤੇ ਚਾਰਟ ਮੇਕਿੰਗ ਰਾਹੀਂ ਕਿਰਤ ਦੀ ਮਹੱਤਤਾ 'ਤੇ ਰੌਸ਼ਨੀ ਪਾਈ | ਸਕੂਲ ਵਲੋਂ ਸਹਾਇਕ ਸਟਾਫ਼ ਲਈ ਖਾਣਾ ਤੇ ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ | ਬੱਚਿਆਂ ਨੇ ਆਪਣੇ ਹੱਥੀਂ ਸਟਾਫ਼ ਨੂੰ ਖਾਣਾ ਪੇਸ਼ ਕੀਤਾ ਤੇ ਧੰਨਵਾਦ ਕਾਰਡ ਦਿੰਦੇ ਉਨ੍ਹਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਜੀਵਨ 'ਚ ਉਨ੍ਹਾਂ ਦੀ ਕੀ ਮਹੱਤਤਾ ਹੈ | ਸਮਾਗਮ ਦੌਰਾਨ ਪਿ੍ੰਸੀਪਲ ਨਿਸ਼ਾ ਟੱਕਰ ਨੇ ਸਮੂਹ ਕਰਮਚਾਰੀਆਂ ਤੇ ਵੈਨ ਡਰਾਈਵਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਦੀ ਸਰਾਹਨਾ ਕੀਤੀ ਤੇ ਬੱਚਿਆਂ ਨੂੰ ਕਿਹਾ ਕਿ ਇਹੀ ਸਹਾਇਕ ਸਟਾਫ਼ ਤੇ ਸੁਰੱਖਿਆ ਕਰਮਚਾਰੀ ਹੀ ਸਾਡੇ ਸਕੂਲ ਦੀ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਹੀ ਸਾਡਾ ਅਦਾਰਾ ਸੁਚਾਰੂ ਢੰਗ ਨਾਲ ਚੱਲਦਾ ਹੈ |

ਪਿਛਲੀ ਖ਼ਬਰ ਗੱਗੜਪੁਰ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਜਥੇਬੰਦਕ ਸਕੱਤਰ ਨਿਯੁਕਤ ਅਗਲੀ ਖ਼ਬਰ ਡਾ. ਅਸ਼ਵਨੀ ਬਾਂਸਲ ਨੂੰ ਮਿਲਿਆ ਮਿਮਿਟ ਮਲੋਟ ਦੇ ਡਾਇਰੈਕਟਰ ਦਾ ਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।