31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪਿੰਡ ਚੰਨਣਵਾਲ ਵਿਖੇ ਮੁਫ਼ਤ ਅੱਖਾਂ ਦੇ ਕੈਂਪ 'ਚ 250 ਮਰੀਜ਼ਾਂ ਦੀ ਜਾਂਚ <br/>

ਚੰਨਣਵਾਲ ਵਿਖੇ ਕੈਂਪ ਦੌਰਾਨ ਐਨ.ਆਰ.ਆਈ. ਹਰਬੰਸ ਸਿੰਘ ਗਿੱਲ, ਡਾਕਟਰੀ ਟੀਮ ਅਤੇ ਮੁਹਤਬਰ | ਤਸਵੀਰ : ਅਵਤਾਰ ਸਿੰਘ ਅਣਖੀ <br/> 01-05-2026
ਮਹਿਲ ਕਲਾਂ, 30 ਅਪ੍ਰੈਲ (ਅਵਤਾਰ ਸਿੰਘ ਅਣਖੀ)-ਪਿੰਡ ਚੰਨਣਵਾਲ ਵਿਖੇ ਬਲਬੀਰ ਸਿੰਘ ਮੈਮੋਰੀਅਲ ਹਸਪਤਾਲ 'ਚ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਅਤੇ ਮੈਡੀਕਲ ਅਫ਼ਸਰ ਡਾ: ਜਸਪਿੰਦਰ ਸਿੰਘ ਵਾਲੀਆ ਦੀ ਦੇਖ-ਰੇਖ 'ਚ ਲਗਾਇਆ ਗਿਆ | ਇਸ ਮੌਕੇ ਡਾ: ਵਾਲੀਆ ਨੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਪਿੰਡ ਪੱਧਰ 'ਤੇ ਲਗਾਏ ਜਾ ਰਹੇ ਮੁਫ਼ਤ ਕੈਂਪਾਂ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਬਚਾਉਣ ਅਤੇ ਬਿਮਾਰੀਆਂ ਤੋਂ ਸੁਚੇਤ ਕਰਨ ਲਈ ਅਜਿਹੇ ਕੈਂਪ ਬਹੁਤ ਲਾਭਦਾਇਕ ਸਾਬਤ ਹੋ ਰਹੇ ਹਨ ਅਤੇ ਇਹ ਸਮੇਂ ਦੀ ਮੁੱਖ ਲੋੜ ਹਨ | ਉਨ੍ਹਾਂ ਨੇ ਹੋਰ ਐਨ.ਆਰ.ਆਈ. ਭਰਾਵਾਂ, ਸਮਾਜ ਸੇਵੀ ਕਲੱਬਾਂ ਅਤੇ ਪੰਚਾਇਤਾਂ ਨੂੰ ਵੀ ਅਜਿਹੇ ਉਪਰਾਲਿਆਂ ਵਿਚ ਹਿੱਸਾ ਪਾਉਣ ਲਈ ਅਪੀਲ ਕੀਤੀ | ਉਨ੍ਹਾਂ ਐਨ.ਆਰ.ਆਈ. ਹਰਬੰਸ ਸਿੰਘ ਗਿੱਲ ਵਲੋਂ ਮਨੁੱਖਤਾ ਦੀ ਭਲਾਈ ਲਈ ਬਲਬੀਰ ਸਿੰਘ ਮੈਮੋਰੀਅਲ ਹਸਪਤਾਲ ਚੰਨਣਵਾਲ 'ਚ ਹਰ ਮਹੀਨੇ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਲਈ ਦਵਾਈਆਂ ਵਾਸਤੇ ਆਪਣੇ ਵਲੋਂ ਇੱਕ ਲੱਖ ਰੁਪਏ ਦੀ ਸਹਾਇਤਾ ਜਾਰੀ ਰੱਖਣ ਦੀ ਪ੍ਰਸ਼ੰਸਾ ਕੀਤੀ ਗਈ | ਇਸ ਮੌਕੇ ਬਲਵਿੰਦਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਕੈਂਪ ਦੌਰਾਨ 250 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 150 ਦੇ ਕਰੀਬ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੰਡੀਆਂ ਗਈਆਂ | ਕੈਂਪ ਦੀ ਸਫਲਤਾ ਲਈ ਡਾਕਟਰੀ ਟੀਮ ਅਤੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਧਾਲੀਵਾਲ, ਫ਼ੌਜੀ ਬਲਵਿੰਦਰ ਸਿੰਘ, ਪੰਚ ਅਮਰਜੀਤ ਸਿੰਘ ਬਾਠ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਗਿੱਲ, ਮਨਪ੍ਰੀਤ ਸਿੰਘ, ਗੁਰਜੀਤ ਸਿੰਘ, ਗੁਰਜੰਟ ਸਿੰਘ ਸਮੇਤ ਪੰਚਾਇਤ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਰਾਮਬਾਗ ਵਿਖੇ ਛੋਟੇ ਇਕੱਠਾਂ ਵਾਸਤੇ ਬਣਾਏ ਗਏ 'ਮਿੰਨੀ ਸ਼ਾਂਤੀ ਹਾਲ' ਦਾ ਕੀਤਾ ਲੋਕ ਅਰਪਣ <br/> ਅਗਲੀ ਖ਼ਬਰ ਮਜ਼ਦੂਰਾਂ ਦਾ ਸਨਮਾਨ ਤੇ ਉਨ੍ਹਾਂ ਨੂੰ ਅਧਿਕਾਰਾਂ ਤੋਂ ਜਾਗਰੂਕ ਕਰਾਉਣਾ ਸਮੇਂ ਦੀ ਲੋੜ-ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।