24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 02-05-2026
ਨਿਹਾਲ ਸਿੰਘ ਵਾਲਾ, 1 ਮਈ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਆਸ਼ਰਮ ਲੋਪੋ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾ 'ਚ ਸੰਪ੍ਰਦਾਇ ਲੋਪੋ ਦੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਸੁਆਮੀ ਸੰਤ ਦਰਬਾਰਾ ਸਿੰਘ ਦੇ ਰਚਿਤ ਕਾਵਿ ਸੰਗ੍ਰਹਿ 'ਚੋਂ ਇਤਿਹਾਸਕ ਗਾਥਾਵਾਂ ਸੁਣਾ ਕੇ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਹੀ ਸਾਰਿਆਂ ਦਾ ਕਰਤਾ ਹੈ ਅਤੇ ਸਾਰਿਆਂ ਨੂੰ ਆਪਣੀ ਬਖਸ਼ੀਸ਼ ਦੁਆਰਾ ਜੀਵਨ ਪ੍ਰਦਾਨ ਕਰਕੇ ਮੂੰਹ ਮੰਗੀਆਂ ਦਾਤਾਂ ਪ੍ਰਦਾਨ ਕਰਦਾ ਹੈ | ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਸੁਖਚੈਨ ਸਿੰਘ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਮਿਸਤਰੀ ਬਸੰਤ ਸਿੰਘ ਲੋਪੋ, ਕੁਲਵੰਤ ਸਿੰਘ ਰਸੂਲਪੁਰ, ਭੋਲਾ ਸ਼ਰਮਾ ਕੋਟ ਈਸੇ ਖਾਂ, ਬਲਦੇਵ ਸਿੰਘ ਧਰਮਕੋਟ, ਫੌਜੀ ਹਾਕਮ ਸਿੰਘ ਢੁੱਡੀਕੇ, ਦਰਸ਼ਨ ਸਿੰਘ ਪੰਡੋਰੀ, ਬੰਟੀ ਇਯਾਲੀ, ਦਰਸ਼ਨ ਸਿੰਘ ਬਾਰਨਹਾੜਾ, ਸਰਪੰਚ ਦਰਸ਼ਨ ਸਿੰਘ ਹਾਂਸ, ਸਰਬਜੀਤ ਸਿੰਘ ਲੋਪੋ, ਬਾਬਾ ਨਿਰਮਲ ਸਿੰਘ ਜੰਗੀਆਣਾ, ਸ਼ਮਸ਼ੇਰ ਸਿੰਘ ਚੀਮਾ, ਭੋਲਾ ਸਿੰਘ ਪੰਡੋਰੀ, ਠੇਕੇਦਾਰ ਜੀਤ ਸਿੰਘ, ਜਗਜੀਤ ਸਿੰਘ ਲੁਹਾਰਾ, ਮਿਸਤਰੀ ਗੁਰਦੀਪ ਸਿੰਘ, ਜਗਜੀਤ ਸਿੰਘ ਜੇ.ਈ., ਨਿਰਮਲ ਸਿੰਘ ਫਤਿਹਗੜ੍ਹ, ਗੁਰਮੇਲ ਸਿੰਘ ਰਾਮਗੜ੍ਹ, ਮਨਦੀਪ ਸਿੰਘ ਸੰਘਾ, ਕਾਕਾ ਸਿੰਘ ਰਾਏਕੋਟ, ਫੌਜੀ ਤਿ੍ਲੋਚਨ ਸਿੰਘ, ਪ੍ਰੀਤਮ ਸਿੰਘ ਢੁੱਡੀਕੇ, ਨਾਜ਼ਰ ਸਿੰਘ ਲੱਖਾ, ਮਲਕੀਤ ਸਿੰਘ ਡੋਡ, ਕੁਲਵੰਤ ਸਿੰਘ ਲੋਪੋ, ਗੁਰਚਰਨ ਸਿੰਘ, ਕਰਤਾਰ ਸਿੰਘ ਲੋਪੋ, ਜਗਰਾਜ ਸਿੰਘ ਮੀਨੀਆਂ, ਸਤਨਾਮ ਸਿੰਘ ਡੋਡ, ਜਸਵੀਰ ਸਿੰਘ ਚੰਦਾਂ, ਪੱਪੀ ਲੁਧਿਆਣਾ, ਨਛੱਤਰ ਸਿੰਘ ਰਸੂਲਪੁਰ, ਪ੍ਰਧਾਨ ਅਜਮੇਰ ਸਿੰਘ, ਰਾਮ ਸਿੰਘ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਸਰਬਜੀਤ ਸਿੰਘ ਮੱਲ੍ਹਾ, ਭਾਊ ਤਾਰਾ ਸਿੰਘ ਮਾਨੋਚਾਹਲ, ਮਹਿੰਦਰ ਸਿੰਘ ਅਕਾਲਗੜ੍ਹ, ਬਿੱਲੂ ਇਯਾਲੀ, ਮੈਂਬਰ ਬਲੌਰ ਸਿੰਘ ਲੱਖਾ, ਬੂਟਾ ਸਿੰਘ ਮੱਲ੍ਹਾ, ਫੌਜੀ ਸਰੂਪ ਸਿੰਘ, ਬੱਬੂ ਢਿੱਲੋਂ ਲੁਧਿਆਣਾ, ਜਸਪਾਲ ਸਿੰਘ ਰਾਏਕੋਟ, ਪਿ੍ਤਪਾਲ ਸਿੰਘ ਚੂਹੜਚੱਕ, ਮਨਪ੍ਰੀਤ ਸਿੰਘ ਮੰਤਰੀ, ਬਲਵਿੰਦਰ ਸਿੰਘ ਮੀਨੀਆਂ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਉਲੰਪੀਆਡ ਦੇ ਇਨਾਮ ਅਟਕੇ • ਵਿਦਿਆਰਥੀਆਂ ਨੂੰ ਅਜੇ ਤੱਕ ਨਾ ਸਰਟੀਫਿਕੇਟ, ਨਾ ਸਨਮਾਨ-ਜੀ.ਟੀ.ਯੂ... ਅਗਲੀ ਖ਼ਬਰ 'ਆਪ' ਰਾਜ ਸਭਾ ਦੀਆਂ ਟਿਕਟਾਂ ਆਮ ਪੰਜਾਬੀਆਂ ਨੂੰ ਦਿੰਦੀ ਤਾਂ ਆਹ ਬੁਰੇ ਦਿਨ ਨਾ ਦੇਖਣੇ ਪੈਂਦੇ-ਮਾਹਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।