24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਰਿਸ਼ੀ ਮਾਡਲ ਸਕੂਲ 'ਚ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ

ਅਜੀਤ ਡੈਸਕ 02-05-2026
ਪੰਜਗਰਾੲੀਂ ਕਲਾਂ, 1 ਮਈ (ਸੁਖਮੰਦਰ ਸਿੰਘ ਬਰਾੜ)-ਰਿਸ਼ੀ ਮਾਡਲ ਸਕੂਲ ਵਲੋਂ ਆਪਟੀਟੈੱਕ ਆਈ ਕੇਅਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਸਕੂਲ ਦੇ ਪ੍ਰਾਇਮਰੀ ਵਿੰਗ ਤੋਂ ਸੀਨੀਅਰ ਸੈਕੰਡਰੀ ਵਿੰਗ ਵਿਦਿਆਰਥੀਆਂ ਦੀ ਨਜ਼ਰ ਦੀ ਜਾਂਚ ਕਰਨ ਦੇ ਨਾਲ-ਨਾਲ ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਉਨ੍ਹਾਂ ਤੋਂ ਬਚਣ ਦੇ ਉਪਾਅ ਵੀ ਦੱਸੇ ਗਏ | ਇਸ ਦੌਰਾਨ ਆਪਟੀਟੈੱਕ ਆਈ ਕੇਅਰ ਦੇ ਸੰਚਾਲਕ ਗੁਰਪਾਲ ਸਿੰਘ ਵਲੋਂ ਛੋਟੀ ਉਮਰ ਦੇ ਬੱਚਿਆਂ ਦੇ ਨਜ਼ਰ ਸਬੰਧੀ ਹੋਣ ਵਾਲੇ ਨੁਕਸਾਂ ਦੀ ਜਾਂਚ ਅਤੇ ਇਲਾਜ ਤੋਂ ਵੀ ਜਾਣੂੰ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਅੱਖਾਂ ਦੇ ਇਲਾਜ ਸਬੰਧੀ ਕੀਤੀ ਗਈ ਜ਼ਰਾ ਜਿੰਨੀ ਅਣਗਹਿਲੀ ਮਨੁੱਖ ਨਜ਼ਰ ਦੀ ਰੌਸ਼ਨੀ ਤੋਂ ਵਾਂਝਾ ਕਰ ਸਕਦੀ ਹੈ | ਕੈਂਪ ਦੇ ਅਖ਼ੀਰ ਵਿਚ ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ੰਸੀਪਲ ਗਗਨਦੀਪ ਸਿੰਘ ਵਲੋਂ ਆਪਟੀਟੈੱਕ ਆਈ ਕੇਅਰ ਦੀ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪਰਦੀਪ ਸਿੰਘ ਚਹਿਲ, ਵਾਈਸ ਪਿ੍ੰਸੀਪਲ ਸੁਖਮੰਦਰ ਸਿੰਘ ਬਰਾੜ, ਕੋਆਰਡੀਨੇਟਰ ਜਸਪਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਕਬ ਬੁਲਬੁਲ ਕੈਂਪ ਲਗਾਇਆ ਅਗਲੀ ਖ਼ਬਰ ਝੋਨੇ ਦੀ ਸਿੱਧੀ ਬਿਜਾਈ ਕਰਕੇ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਕਿਸਾਨ : ਡਾ. ਕੁਲਵੰਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।