24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਰਸ ਰਾਮ ਸਰਪੰਚ ਨੰਗਲ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/>

ਪਿੰਡ ਨੰਗਲ ਵਿਖੇ ਸਰਪੰਚ ਪਰਸ ਰਾਮ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮਨਤਾਰ ਸਿੰਘ ਬਰਾੜ, ਹਾਕਮ ਸਿੰਘ ਢਿੱਲੋਂ, ਪ੍ਰ੍ਰਤਾਪ ਸਿੰਘ ਨੰਗਲ ਅਤੇ ਹਾਜ਼ਰ ਸੰਗਤ | ਤਸਵੀਰਾਂ : ਮੋਹਰ ਗਿੱਲ <br/> 04-05-2026
ਕੋਟਕਪੂਰਾ, 3 ਮਈ (ਮੋਹਰ ਸਿੰਘ ਗਿੱਲ)-ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਵੀਰਪਾਲ ਕੌਰ ਦੇ ਸਤਿਕਾਰਤ ਪਿਤਾ ਪਰਸ ਰਾਮ ਸਰਪੰਚ ਪਿੰਡ ਨੰਗਲ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਜੀ ਪਿੰਡ ਨੰਗਲ (ਫ਼ਰੀਦਕੋਟ) ਵਿਖੇ ਹੋਇਆ | ਇਸ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਇਲਾਕੇ ਦੇ ਪਤਵੰਤੇ ਅਤੇ ਸਨੇਹੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਪਿੰਡ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਪ੍ਰਤਾਪ ਸਿੰਘ ਨੰਗਲ ਨੇ ਸਰਪੰਚ ਪਰਸ ਰਾਮ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਸਬੰਧੀ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਉਹ ਦੂਜੀ ਵਾਰ ਨਗਰ ਦੇ ਸਰਪੰਚ ਚੁਣੇ ਗਏ ਸਨ | ਉਹ ਸਾਊ ਅਤੇ ਨਰਮ ਸੁਭਾਅ ਵਾਲੇ ਹੋਣ ਕਾਰਨ ਪਿੰਡ ਵਾਸੀਆਂ 'ਚ ਵਧੇਰੇ ਹਰਮਨ-ਪਿਆਰੇ ਬਣੇ ਅਤੇ ਆਖ਼ਰੀ ਸਮੇਂ ਤੱਕ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜੇ ਰਹੇ | ਉਨ੍ਹਾਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਆਏ ਸ਼ੋਕ ਮਤੇ ਵੀ ਪੜ੍ਹੇ | ਪਿੰਡ ਵਾਸੀ ਹਾਕਮ ਸਿੰਘ ਢਿੱਲੋਂ ਨੇ ਸਰਪੰਚ ਪਰਸ ਰਾਮ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ 'ਤੇ ਚਾਨਣਾ ਪਾਉਂਦਿਆਂ ਸ਼ਰਧਾਂਜਲੀ ਭੇਟ ਕੀਤੀ | ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਪਰਿਵਾਰ ਵਲੋਂ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਪੰਚ ਪਰਸ ਰਾਮ ਦੀ ਬੇਵਕਤੀ ਮੌਤ ਨਾਲ ਪਰਿਵਾਰ, ਇਲਾਕੇ ਅਤੇ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੇ ਨਿੱਜੀ ਸਹਾਇਕ ਦਲੇਰ ਸਿੰਘ ਡੋਡ ਨੇ ਸਰਪੰਚ ਪਰਸ ਰਾਮ ਦੀ ਯਾਦ 'ਚ ਪਿੰਡ 'ਚ ਐਮ.ਪੀ ਕੋਟੇ 'ਚੋਂ ਸਟੀਲ ਦੀ ਪਾਣੀ ਵਾਲੀ ਟੈਂਕੀ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਸੂਬਾ ਸਿੰਘ ਬਾਦਲ, ਸੁਖਵਿੰਦਰ ਸਿੰਘ ਕੋਟਸੁਖੀਆ, ਕਾਂਗਰਸੀ ਆਗੂ ਸ਼ਾਹਬਾਜ਼ ਸਿੰਘ ਸੰਧੂ, ਕਰਤਾਰ ਸਿੰਘ ਸਿੱਖਾਂ ਵਾਲਾ, ਊਧਮ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ ਸਿਰਸੜੀ, ਰਣਜੀਤ ਸਿੰਘ ਨੰਗਲ, ਸ਼ਿੰਦਰ ਸਿੰਘ ਚਮੇਲੀ, ਅਜੈਬ ਸਿੰਘ ਚਮੇਲੀ, ਜਗਸੀਰ ਸਿੰਘ ਕੋਟਸੁਖੀਆ, ਜਸਪਾਲ ਸਿੰਘ ਨੰਗਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਕੌਰ ਨੰਗਲ, 'ਆਪ' ਆਗੂ ਜਗਤਾਰ ਸਿੰਘ ਨੰਗਲ, ਸਤਨਾਮ ਸਿੰਘ ਢਿੱਲੋਂ, ਇਕਬਾਲ ਸਿੰਘ ਸੰਧੂ, ਸਾਹਬ ਸਿੰਘ ਢਿੱਲੋਂ, ਰਾਜਿੰਦਰ ਸਿੰਘ ਮੈਨੇਜਰ ਨੰਗਲ, ਪਰਮਾ ਨੰਗਲ, ਤੀਰਥ ਨੰਗਲ, ਮਨਪ੍ਰੀਤ ਸਿੰਘ, ਜਸਕਰਨ ਸਿੰਘ, ਅੰਗਰੇਜ਼ ਸਿੰਘ, ਹਰਦੀਪ ਨੰਗਲ, ਮਲਕੀਤ ਸਿੰਘ, ਸੁਖਪ੍ਰੀਤ ਕੌਰ, ਹਰਜੀਤ ਕੌਰ ਪੰਚ, ਹੰਸਪ੍ਰੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਢਿੱਲੋਂ, ਸੇਵਕ ਸਿੰਘ ਢਿੱਲੋਂ, ਇੰਦਰਜੀਤ ਧਾਲੀਵਾਲ, ਜਸਵੀਰ ਸਿੰਘ ਢੁੱਡੀ, ਰਾਜਿੰਦਰ ਸਿੰਘ, ਦਰਸ਼ਨ ਸਿੰਘ ਬਰਾੜ, ਰਣਜੀਤ ਸਿੰਘ ਬਰਾੜ, ਜੀਤ ਸਿੰਘ ਢਿੱਲੋਂ, ਗੁਰਜੰਟ ਸਿੰਘ ਢਿੱਲੋਂ ਅਤੇ ਹਰਦਾਸ ਸਿੰਘ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੈਤੋ ਆਗਮਨ ਦਿਵਸ ਮੌਕੇ ਧਾਰਮਿਕ ਸਮਾਗਮ ਤੇ ਜੋੜ ਮੇਲਾ ਕਰਵਾਇਆ <br/> ਅਗਲੀ ਖ਼ਬਰ ਸੇਂਟ ਫ਼ਰੀਦ ਕਾਨਵੈਂਟ ਸਕੂਲ 'ਚ ਵਰਕਸ਼ਾਪ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।