18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅਚੀਵਰ ਪੁਆਇੰਟ ਦੀ ਵਿਦਿਆਰਥਣ ਨੇ ਪੀ.ਟੀ.ਈ 'ਚ 90 ਸਕੋਰ ਹਾਸਿਲ ਕੀਤੇ

ਅਜੀਤ ਡੈਸਕ 11-05-2026
ਫ਼ਰੀਦਕੋਟ, 10 ਮਈ (ਜਸਵੰਤ ਸਿੰਘ ਪੁਰਬਾ)-ਅਚੀਵਰ ਪੁਆਇੰਟ ਕੋਟਕਪੂਰਾ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਵਾਸੀ ਕੋਟਕਪੂਰਾ ਨੇ ਪੀ.ਟੀ.ਈ ਦੀ ਪ੍ਰੀਖਿਆ ਵਿਚ 90 ਸਕੋਰ ਪ੍ਰਾਪਤ ਕੀਤੇ ਹਨ | ਸੰਸਥਾ ਦੇ ਡਾਇਰੈਕਟਰ ਬਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਵਿਦਿਆਰਥੀ ਆਈਲੈਟਸ ਦੇ ਪੀ.ਟੀ.ਈ ਦੀ ਵਿਚ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਆਪਣਾ ਦਾਖਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਆਈਲੈਟਸ ਤੇ ਪੀ.ਟੀ.ਈ ਦੀ ਪ੍ਰੀਖਿਆ ਵਾਰ-ਵਾਰ ਦੇਣ ਤੋਂ ਬਾਅਦ ਵੀ ਲੋੜ ਮੁਤਾਬਿਕ ਸਕੋਰ ਨਹੀਂ ਆਉਂਦੇ, ਉਨ੍ਹਾਂ ਵਿਦਿਆਰਥੀਆਂ ਲਈ ਅਚੀਵਰ ਪੁਆਇੰਟ ਸੈਂਟਰ ਵਧੀਆ ਸਕੋਰ ਪ੍ਰਾਪਤ ਕਰਵਾਉਣ ਵਿਚ ਵਰਦਾਨ ਸਾਬਿਤ ਹੋ ਰਿਹਾ ਹੈ | ਵਿਦਿਆਰਥਣ ਖੁਸ਼ੀ ਸ਼ਰਮਾ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਟਾਫ਼ ਦੀ ਗਾਈਡੈਂਸ ਤੇ ਮਿਹਨਤ ਸਦਕਾ ਉਸ ਨੇ 90 ਸਕੋਰ ਪ੍ਰਾਪਤ ਕੀਤੇ ਹਨ | ਇਸ ਮੌਕੇ ਸੈਂਟਰ ਹੈਡ ਬਰਿੰਦਰ ਸਿੰਘ ਤੇ ਸਮੂਹ ਸਟਾਫ਼ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਬੰਦ ਪਈ ਸ਼ੂਗਰ ਮਿੱਲ ਬਣੀ ਨਸ਼ੇੜੀਆਂ ਦਾ ਅੱਡਾ ਅਗਲੀ ਖ਼ਬਰ ਅਕਾਲੀ ਆਗੂਆਂ ਨੇ ਖ਼ੇਤਾਂ 'ਚ ਮਜ਼ਦੂਰਾਂ ਦੀਆਂ ਸੁਣੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।