07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਮੇਟੀ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 12-05-2026
ਫ਼ਰੀਦਕੋਟ, 11 ਮਈ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਮੇਟੀ ਫ਼ਰੀਦਕੋਟ ਦੀ ਮੀਟਿੰਗ ਹੋਈ | ਮੀਟਿੰਗ ਉਪਰੰਤ ਦੀ ਫ਼ਰੀਦਕੋਟ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ. ਦੇ ਐਮ.ਡੀ. ਫ਼ਰੀਦਕੋਟ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ | ਮੀਟਿੰਗ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਪਿਛਲੇ ਮਹੀਨੇ ਮਹਿੰਗਾਈ ਨੂੰ ਧਿਆਨ ਵਿਚ ਰੱਖਦਿਆਂ ਕੋਆਪ੍ਰੇਟਿਵ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਲਈ ਪ੍ਰਤੀ ਏਕੜ ਜੋ ਹੱਦ ਕਰਜ਼ੇ ਦੀ ਰਾਸ਼ੀ ਵਿਚ ਜੋ ਵਾਧਾ ਕੀਤਾ ਗਿਆ ਸੀ, ਉਹ ਇਕ ਸ਼ਲਾਘਾਯੋਗ ਉਪਰਾਲਾ ਸੀ, ਪਰ ਕੁਝ ਸਮੇਂ ਬਾਅਦ ਹੀ ਇਸ ਵਾਧੇ ਨੂੰ ਵਾਪਸ ਲੈਣਾ ਕਿਸਾਨਾਂ ਲਈ ਇਕ ਮੰਦਭਾਗਾ ਵਰਤਾਰਾ ਹੋ ਨਿਬੜਿਆ | ਇਸ ਕਰਕੇ ਉਸ ਵਾਧੇ ਨੂੰ ਦੁਬਾਰਾ ਲਾਗੂ ਕਰਕੇ ਕਿਸਾਨਾਂ ਦਾ ਕੋਆਪ੍ਰੇਟਿਵ ਸੁਸਾਇਟੀਆਂ ਅਤੇ ਕੋਆਪ੍ਰੇਟਿਵ ਬੈਂਕਾਂ ਨਾਲ ਲੈਣ ਦੇਣ ਤੁਰੰਤ ਚਾਲੂ ਕਰਵਾਇਆ ਜਾਵੇ | ਕਿਸਾਨਾਂ ਵਲੋਂ ਖਾਦਾਂ ਲੈਣ ਸਮੇਂ ਕੋਅਪ੍ਰੇਟਿਵ ਸੁਸਾਇਟੀਆਂ ਵਲੋਂ ਖਾਦਾਂ ਦੇ ਨਾਲ ਜੋ ਬੇਲੋੜਾਂ ਸਮਾਨ ਜਿਵੇਂ ਕਿ ਨੈਨੋ ਯੂਰੀਆ ਵਗੈਰਾ ਜ਼ਬਰੀ ਥੋਪਣਾ ਬੰਦ ਕੀਤਾ ਜਾਵੇ, ਪਿਛਲੇ ਸਮੇਂ ਤੋਂ ਡਿਫ਼ਾਲਟਰ ਚੱਲ ਰਹੇ ਕਿਸਾਨਾਂ ਲਈ ਕਮਰਸ਼ੀਅਲ ਬੈਂਕਾਂ ਦੀ ਤਰਜ 'ਤੇ ਵਨ ਟਾਈਮ ਸੈਟਲਮੈਂਟ ਦੀ ਸੁਵਿਧਾ ਦੇ ਕੇ ਕਿਸਾਨਾਂ ਨੂੰ ਫੌਰੀ ਰਾਹਤ ਦਿੱਤੀ ਜਾਵੇ | ਇਸ ਮੌਕੇ ਸ਼ਮਸ਼ੇਰ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ, ਜਗਦੀਪ ਸਿੰਘ ਜ਼ਿਲ੍ਹਾ ਸਕੱਤਰ ਜਨਰਲ, ਅਮਨਦੀਪ ਸਿੰਘ ਖ਼ਾਲਸਾ ਬਲਾਕ ਪ੍ਰਧਾਨ ਸਾਦਿਕ, ਕੁਲਦੀਪ ਸਿੰਘ ਬਲਾਕ ਸਾਦਿਕ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਹਰੀਏਵਾਲਾ ਬਲਾਕ ਪ੍ਰਧਾਨ ਕੋਟਕਪੂਰਾ, ਅੰਗਰੇਜ਼ ਸਿੰਘ ਘੁੱਦੂਵਾਲਾ, ਸ਼ਿੰਗਾਰਾ ਸਿੰਘ ਮੁੱਖ ਬੁਲਾਰਾ, ਗੁਰਸੇਵਕ ਸਿੰਘ ਸੀਨੀਅਰ ਮੀਤ ਬਲਾਕ ਕੋਟਕਪੂਰਾ, ਕੌਰ ਸਿੰਘ ਮਚਾਕੀ, ਬਲਵਿੰਦਰ ਸਿੰਘ ਭਾਣਾ, ਗੁਰਦਿੱਤ ਸਿੰਘ ਜਲਾਲੇਆਣਾ, ਰਾਜਾ ਸਿੰਘ ਝੋਕ ਸਰਕਾਰੀ, ਸਿਕੰਦਰ ਸਿੰਘ ਝੋਕ ਸਰਕਾਰੀ, ਸੁਰਿੰਦਰ ਸਿੰਘ ਬਲਾਕ ਜਨਰਲ ਸਕੱਤਰ ਫ਼ਰੀਦਕੋਟ, ਗੁਰਸਿਮਰਨ ਸਿੰਘ ਝੋਕ ਸਰਕਾਰੀ, ਬਰੌਨੀ ਸਿੰਘ ਕਾਉਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਅਗਲੀ ਖ਼ਬਰ 47ਵੀਂ ਆਲ ਇੰਡੀਆ ਇਲਕੈਟ੍ਰੀਸਿਟੀ ਕੰਟਰੋਲ ਟੂਰਨਾਮੈਂਟ 'ਚੋਂ ਉਪ ਮੰਡਲ ਬਾਜਾਖਾਨਾ ਦੀ ਟੀਮ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।