07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

47ਵੀਂ ਆਲ ਇੰਡੀਆ ਇਲਕੈਟ੍ਰੀਸਿਟੀ ਕੰਟਰੋਲ ਟੂਰਨਾਮੈਂਟ 'ਚੋਂ ਉਪ ਮੰਡਲ ਬਾਜਾਖਾਨਾ ਦੀ ਟੀਮ ਜੇਤੂ

ਅਜੀਤ ਡੈਸਕ 12-05-2026
ਬਾਜਾਖਾਨਾ, 11 ਮਈ (ਜਗਦੀਪ ਸਿੰਘ ਗਿੱਲ)-ਸਥਾਨਕ ਪੀ.ਐਸ.ਪੀ.ਸੀ.ਐਲ. ਉਪ ਮੰਡਲ ਦਫ਼ਤਰ ਬਾਜਾਖਾਨਾ ਵਲੋਂ ਪੂਨਾ ਵਿਖੇ ਹੋਏ 47ਵੇਂ ਆਲ ਇੰਡੀਆ ਇਲੈਕਟ੍ਰੀਸਿਟੀ ਕੰਟਰੋਲ ਟੂਰਨਾਮੈਂਟ ਵਿਚੋਂ ਤਿੰਨ ਕਰਮਚਾਰੀਆਂ ਵਲੋਂ ਪਹਿਲੀ ਪੁਜ਼ੀਸ਼ਨ ਅਤੇ ਬੈਸਟ ਖਿਡਾਰੀ ਦਾ ਖਿਤਾਬ ਹਾਸਿਲ ਕੀਤਾ ਹੈ | ਇਨ੍ਹਾਂ ਖਿਡਾਰੀਆਂ ਨੂੰ ਐਸ.ਡੀ.ਓ ਉਪ ਮੰਡਲ ਦਫ਼ਤਰ ਬਾਜਾਖਾਨਾ ਇੰਜ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖਿਡਾਰੀਆਂ ਸੁਰਜੀਤ ਸਿੰਘ ਖ਼ਜ਼ਾਨਚੀ ਬਾਜਾਖਾਨਾ, ਹਰਪ੍ਰੀਤ ਸਿੰਘ ਸੀ.ਸੀ. ਬਾਜਾਖਾਨਾ ਬੈਸਟ ਖਿਡਾਰੀ ਅਤੇ ਰਵਿੰਦਰ ਕੁਮਾਰ ਜੇ.ਈ. ਉਪ ਮੰਡਲ ਦਫ਼ਤਰ ਕੋਟਕਪੂਰਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸ.ਸੀ. ਸਰਕਲ ਫ਼ਰੀਦਕੋਟ ਇੰਜੀ: ਭੁਪਿੰਦਰ ਸਿੰਘ, ਐਕਸੀਅਨ ਡਵੀਜਨ ਕੋਟਕਪੂਰਾ ਇੰਜੀ: ਗੌਰਵ ਕੱਕੜ, ਐਕਸੀਅਨ (ਟੈਕ) ਫ਼ਰੀਦਕੋਟ ਇੰਜੀ: ਜਗਤਾਰ ਸਿੰਘ, ਐਕਸੀਅਨ ਡਵੀਜਨ ਫ਼ਰੀਦਕੋਟ ਇੰਜੀ: ਹਰਵਿੰਦਰ ਸਿੰਘ ਚਹਿਲ, ਹਰਿੰਦਰ ਸਿੰਘ ਡਵੀਜਨ ਪ੍ਰਧਾਨ ਜੇ.ਈ. ਕਾੌਸਿਲ, ਸ਼ਮਿੰਦਰ ਸਿੰਘ ਪ੍ਰਧਾਨ ਸਬ ਡਵੀਜਨ ਬਾਜਾਖਾਨਾ, ਇੰਜੀ : ਮਨਵੀਰ ਸਿੰਘ ਐਸ.ਐਸ.ਈ. 220 ਕੇਵੀ ਗਰਿੱਡ ਬਾਜਾਖਾਨਾ, ਐਸ.ਡੀ.ਓ. ਇਕਬਾਲ ਸਿੰਘ ਉਪ ਮੰਡਲ ਦਿਹਾਤੀ ਕੋਟਕਪੂਰਾ, ਮਨੋਜ ਕੁਮਾਰ ਮਾਲ ਲੇਖਾਕਾਰ ਉਪ-ਮੰਡਲ ਬਾਜਾਖਾਨਾ, ਦਰਸ਼ਨ ਸਿੰਘ ਸੇਵਾ ਮੁਕਤ ਜੇ.ਈ. ਬਾਜਾਖਾਨਾ ਅਤੇ ਉਪ ਮੰਡਲ ਦਫ਼ਤਰ ਬਾਜਾਖਾਨਾ ਦੇ ਸਮੂਹ ਕਰਮਚਾਰੀਆਂ , ਜੇ.ਈਜ, ਲਾਈਨਮੈਨ ਅਤੇ ਦਫ਼ਤਰੀ ਸਟਾਫ਼ ਵਲੋਂ ਸ਼ਮੂਲੀਅਤ ਕੀਤੀ ਗਈ | ਸਮਾਗਮ ਦਾ ਮੰਚ ਸੰਚਾਲਨ ਮਨੋਜ ਕੁਮਾਰ ਮਾਲ ਲੇਖਾਕਾਰ ਉਪ-ਮੰਡਲ ਬਾਜਾਖਾਨਾ ਨੇ ਕੀਤਾ | ਅੰਤ ਵਿਚ ਐਸ.ਡੀ.ਓ. ਬਾਜਾਖਾਨਾ ਇੰਜੀ: ਭੁਪਿੰਦਰ ਸਿੰਘ ਨੇ ਸਭਨਾਂ ਮਹਿਮਾਨਾਂ ਅਤੇ ਅਫ਼ਸਰਾਂ ਅਤੇ ਸਮੂਹ ਕਰਮਚਾਰੀਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਮੇਟੀ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੁਖਾਨੰਦ (ਮੋਗਾ) ਵਿਖੇ 'ਮਾਂ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।