ਫ਼ਰੀਦਕੋਟ, 11 ਮਈ (ਜਸਵੰਤ ਸਿੰਘ ਪੁਰਬਾ)-ਮਾਊਾਟ ਲਰਨਿੰਗ ਜੂਨੀਅਰ ਸਕੂਲ ਵਿਖੇ ਮਾਂ ਦਿਵਸ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦਾ ਉਦੇਸ਼ ਮਾਵਾਂ ਦੇ ਪਿਆਰ, ਕੁਰਬਾਨੀ ਅਤੇ ਸਨੇਹ ਦਾ ਸਨਮਾਨ ਕਰਨਾ ਸੀ | ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਸ਼ਣ, ਗੀਤ, ਡਾਂਸ ਅਤੇ ਕਾਰਡ ਬਣਾਉਣ ਵਰਗੀਆਂ ਗਤੀਵਿਧੀਆਂ ਵਿਚ ਹਿੱਸਾ ਲਿਆ | ਪਲੇਵੇਅ ਦੇ ਲਿਲ ਚੈਂਪਸ ਨੇ ਆਪਣੇ ਹੱਥਾਂ ਦੀ ਛਪ ਨਾਲ ਮਾਂ ਨੂੰ ਪਿਆਰ ਦਿੱਤਾ | ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਨੂੰ ਸਮਰਪਿਤ ਗੀਤ ਪੇਸ਼ ਕੀਤੇ | ਬੱਚਿਆਂ ਨੇ ਆਪਣੀਆਂ ਮਾਵਾਂ ਨੂੰ ਹੱਥ ਨਾਲ ਬਣੇ ਤੋਹਫ਼ੇ ਅਤੇ ਗ੍ਰੀਟਿੰਗ ਕਾਰਡ ਵੀ ਭੇਂਟ ਕੀਤੇ | ਸਕੂਲ ਪਿ੍ੰਸੀਪਲ ਸੀਮਾ ਗੁਲਾਟੀ ਨੇ ਬੱਚਿਆਂ ਦੇ ਜੀਵਨ ਵਿਚ ਮਾਵਾਂ ਦੇ ਮਹੱਤਵ 'ਤੇ ਚਾਨਣਾ ਪਾਇਆ |