21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵਾੜਾ ਭਾਈ ਕਾ ਮੇਨ ਅਤੇ ਵਾੜਾ ਭਾਈ ਕਾ ਖੁਰਦ ਨੂੰ ਗਰਾਟਾਂ ਦੇ ਚੈੱਕ ਵੰਡੇ

ਅਜੀਤ ਡੈਸਕ 14-05-2026
ਬਾਜਾਖਾਨਾ, 13 ਮੲਾੀ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਵਾੜਾ ਭਾਈਕਾ ਅਤੇ ਵਾੜਾ ਭਾਈਕਾ ਖੁਰਦ ਦੀਆਂ ਗਰਾਮ ਪੰਚਾਇਤਾ ਨੂੰ ਅੱਜ ਮਾਰਕੀਟ ਕਮੇਟੀ ਜੈਤੋ ਵਿਖੇ ਦੋਵੇਂ ਪਿੰਡਾਂ ਲਈ ਗਰਾਂਟਾਂ ਦਿੱਤੀਆਂ ਗਈਆਂ | ਇਸ ਮੌਕੇ ਪਿੰਡ ਵਾੜਾ ਭਾਈਕਾ ਦੇ ਸਰਪੰਚ ਅਮਰਜੀਤ ਕÏਰ ਨੂੰ 4 ਲੱਖ ਰੁਪਏ ਰਾਮਦਾਸੀਏ ਸਿੱਖਾਂ ਦੀ ਧਰਮਸ਼ਾਲਾ ਦੀ ਉਸਾਰੀ ਲਈ ਅਤੇ 3 ਲੱਖ 50 ਹਜ਼ਾਰ ਰੁਪਏ ਫ਼ਾਈਰ ਬਿ੍ਗੇਡ ਅੱਗ ਬਜਾਉਣ ਵਾਲੀ ਟੈਂਕੀ ਲਈ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਹੀ ਵਾੜਾ ਭਾਈਕਾ ਖੁਰਦ ਦੇ ਸਰਪੰਚ ਟੇਕ ਸਿੰਘ ਨੂੰ 3 ਲੱਖ 70 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ 100 ਬੈਂਚ ਬੈਠਣ ਵਾਲੇ ਦੋਵੇਂ ਪਿੰਡ ਦੀਆਂ ਪੰਚਾਇਤਾਂ ਨੂੰ ਦਿੱਤੇ ਗਏ | ਜਿਸ 'ਤੇ ਸਮੁਚੀ ਗਰਾਮ ਪੰਚਾਇਤ ਵਾੜਾ ਭਾੲਾੀ ਕਾ ਅਤੇ ਵਾੜਾ ਭਾਈ ਕਾ ਖੁਰਦ ਵਲੋਂ ਵਿਧਾਇਕ ਅਮੋਲਕ ਸਿੰਘ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਲਛਮਣ ਸਿੰਘ ਭਗਤੂਆਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਮੈਂਗਲ ਸਿੰਘ, ਸਰਪੰਚ ਟੇਕ ਸਿੰਘ, ਸਰਪੰਚ ਬਿੱਲੂ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਹੈਪੀ ਸਿੰਘ ਪੰਚ, ਸੀਨੀਅਰ ਆਪ ਆਗੂ ਗੁਰਮੇਲ ਸਿੰਘ, ਮੇਲਾ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਵਾੜਾ ਭਾਈਕਾ ਕਾ, ਲੱਬੀ ਧਾਲੀਵਾਲ ਬਲਾਕ ਪ੍ਰਧਾਨ ਸੋਸ਼ਲ ਮੀਡੀਆ ਹਲਕਾ ਜੈਤੋ, ਗੁਰਜੀਤ ਸਿੰਘ ਯੂਥ ਕੋਆਰਡੀਨੇਟਰ, ਕੁਲਦੀਪ ਸਿੰਘ, ਆਪ ਆਗੂ ਪ੍ਰਧਾਨ ਜਸਵੰਤ ਸਿੰਘ ਮਾਨ, ਮੀਤ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਵਾੜਾ ਭਾਈਕਾ, ਰਣਜੀਤ ਸਿੰਘ, ਗੋਗਾ ਸਿੰਘ ਪੰਚਾਂ ਵਲੋਂ ਵਿਧਾਇਕ ਅਮੋਲਕ ਸਿੰਘ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।