07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਲੜਕੀ ਨੂੰ ਵਰਗਲਾਉਣ ਵਾਲੇ ਲੜਕੇ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 15-05-2026
ਕੋਟਕਪੂਰਾ, 14 ਮਈ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੀ ਵਸਨੀਕ ਔਰਤ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਸ ਦੇ ਤਿੰਨ ਬੱਚੇ ਹਨ | ਵੱਡੀ ਲੜਕੀ ਸ਼ਾਦੀਸ਼ੁਦਾ ਹੈ | ਵਿਚਕਾਰਲੀ ਲੜਕੀ 16 ਸਾਲ ਦੀ ਹੈ ਅਤੇ ਲੜਕਾ ਛੇਵੀਂ ਜਮਾਤ 'ਚ ਪੜ੍ਹਦਾ ਹੈ | ਬਿਆਨਕਰਤਾ ਦਾ ਪਤੀ ਉਸ ਤੋਂ ਅਲੱਗ ਕਿਸੇ ਹੋਰ ਸ਼ਹਿਰ 'ਚ ਰਹਿੰਦਾ ਹੈ | ਬੀਤੀ ਦਿਨੀਂ ਉਹ ਆਪਣੇ ਕਿਸੇ ਘਰੇਲੂ ਕੰਮ ਦੇ ਸਬੰਧ 'ਚ ਸ੍ਰੀ ਮੁਕਤਸਰ ਸਾਹਿਬ ਗਈ ਸੀ ਤਾਂ ਪਿੱਛੋਂ ਉਸ ਦੇ ਲੜਕੇ ਨੇ ਫ਼ੋਨ ਕਰਕੇ ਦੱਸਿਆ ਕਿ ਕਿ ਉਸ ਦੀ 16 ਸਾਲਾ ਭੈਣ ਬਿਨ੍ਹਾਂ ਦੱਸਿਆ ਘਰੋਂ ਚਲੀ ਗਈ ਹੈ | ਸ਼ਿਕਾਇਤਕਰਤਾ ਨੇ ਤੁਰੰਤ ਵਾਪਸ ਕੋਟਕਪੂਰਾ ਆ ਕੇ ਆਪਣੀ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪ੍ਰੰਤੂ ਉਹ ਨਹੀਂ ਮਿਲੀ | ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਹੈ ਉਸ ਦੀ ਲੜਕੀ ਨੂੰ ਅੰਮਿ੍ਤਪਾਲ ਸਿੰਘ ਵਾਸੀ ਡੱਬਵਾਲੀ ਢਾਬ (ਸ੍ਰੀ ਮੁਕਤਸਰ ਸਾਹਿਬ) ਵਰਗਲਾ ਫ਼ੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਕਿਤੇ ਲੈ ਗਿਆ ਹੈ | ਪੁਲਿਸ ਨੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਆਈ ਪ੍ਰਤੀਕ੍ਰਿਆ ਅਗਲੀ ਖ਼ਬਰ 2.50 ਗ੍ਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।