11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜ਼ਿਲ੍ਹੇ 'ਚੋਂ ਟਾਪਰ ਰਿਸ਼ੀ ਮਾਡਲ ਸਕੂਲ ਦੇ ਵਿਦਿਆਰਥੀ ਜਸਮਨ ਸਿੰਘ ਬਰਾੜ ਦਾ ਸਨਮਾਨ

ਅਜੀਤ ਡੈਸਕ 16-05-2026
ਪੰਜਗਰਾੲੀਂ ਕਲਾਂ, 15 ਮਈ (ਸੁਖਮੰਦਰ ਸਿੰਘ ਬਰਾੜ)-ਸੀ.ਬੀ.ਐਸ.ਈ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਰਿਸ਼ੀ ਮਾਡਲ ਸਕੂਲ ਦੇ ਕਾਮਰਸ ਸਟਰੀਮ ਦੇ ਵਿਦਿਆਰਥੀ ਜਸਮਨ ਸਿੰਘ ਬਰਾੜ ਨੇ 98.4 ਫ਼ੀਸਦੀ ਅੰਕ ਹਾਸਿਲ ਕਰਕੇ ਜ਼ਿਲ੍ਹੇ ਦਾ ਟਾਪਰ ਵਿਦਿਆਰਥੀ ਹੋਣ ਦਾ ਮਾਣ ਹਾਸਿਲ ਕੀਤਾ ਹੈ | ਵਿਦਿਆਰਥੀ ਦਾ ਇਸ ਪ੍ਰਾਪਤੀ 'ਤੇ ਰਿਸ਼ੀ ਸਕੂਲ ਵਲੋਂ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਨੇ ਜਸਮਨ ਸਿੰਘ ਬਰਾੜ ਦੀ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਜਸਮਨ ਸਿੰਘ ਬਰਾੜ ਦੀ ਪ੍ਰਾਪਤੀ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ | ਪਿ੍ੰਸੀਪਲ ਗਗਨਦੀਪ ਸਿੰਘ ਨੇ ਦੱਸਿਆ ਜਸਮਨ ਸਿੰਘ ਬਰਾੜ ਨੇ ਜਿੱਥੇ ਜ਼ਿਲ੍ਹੇ 'ਚ ਟਾਪਰ ਬਣਨ ਦਾ ਮਾਣ ਹਾਸਿਲ ਕੀਤਾ ਹੈ ਉੱਥੇ ਉਸ ਨੇ ਅੰਗਰੇਜ਼ੀ ਅਤੇ ਆਕਊਾਟੈਂਸੀ ਦੇ ਵਿਸ਼ੇ ਵਿਚੋਂ 100 ਫ਼ੀਸਦੀ ਅੰਕ ਹਾਸਿਲ ਕੀਤੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ਼ ਪੜ੍ਹ ਕੇ ਉੱਚ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਆ | ਇਸ ਮੌਕੇ ਸਕੂਲ ਵਲੋਂ ਜਸਮਨ ਸਿੰਘ ਬਰਾੜ ਨੂੰ 5100 ਰੁਪਏ ਦੀ ਨਗਦ ਰਾਸ਼ੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਕੂਲ ਮੈਰਿਟ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ, ਬਲਇੰਦਰਪ੍ਰੀਤ ਕੌਰ, ਜਸਦੀਪ ਕੌਰ, ਹਰਪ੍ਰੀਤ ਸਿੰਘ, ਅਰਸ਼ਦੀਪ ਕੌਰ, ਮਹਿਕ, ਨਵਨੀਤ ਕੌਰ ਅਤੇ ਮਨਮੀਤ ਕੌਰ ਨੂੰ ਵੀ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਅੰਗਰੇਜ਼ੀ ਲੈਕਚਰਾਰ ਮੋਨਿਕਾ ਨਾਰੰਗ, ਪੰਜਾਬੀ ਲੈਕਚਰਾਰ ਉਪਿੰਦਰ ਕੌਰ, ਕਾਮਰਸ ਲੈਕਚਰਾਰ ਗੁਰਵਿੰਦਰ ਕੌਰ ਅਤੇ ਓਮ ਪ੍ਰਕਾਸ਼ ਨੂੰ ਵੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਦੀਪ ਸਿੰਘ ਚਹਿਲ, ਵਾਈਸ ਪਿ੍ੰਸੀਪਲ ਸੁਖਮੰਦਰ ਸਿੰਘ ਬਰਾੜ, ਤੇਜਿੰਦਰ ਸ਼ਰਮਾ, ਕੋਆਰਡੀਨੇਟਰ ਜਸਪਿੰਦਰ ਕੌਰ, ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਨੇ ਫ਼ਰੀਦਕੋਟ ਸ਼ਹਿਰ ਦੇ 25 ਵਾਰਡਾਂ 'ਚੋਂ 24 ਉਮੀਦਵਾਰਾਂ ਦਾ ਕੀਤਾ ਐਲਾਨ ਅਗਲੀ ਖ਼ਬਰ ਮੁੱਖ ਮੰਤਰੀ 'ਤੇ ਲੈਂਡ ਮਾਰਗੇਜ਼ ਬੈਂਕ ਦੇ ਭਿ੍ਸ਼ਟ ਅਧਿਕਾਰੀਆਂ ਨੂੰ ਬਚਾਉਣ ਦਾ ਦੋਸ਼-ਬੇ.ਕੇ.ਯੂ. ਸਿੱਧੂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।