09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਾਂਗਰਸ ਨੇ ਫ਼ਰੀਦਕੋਟ ਸ਼ਹਿਰ ਦੇ 25 ਵਾਰਡਾਂ 'ਚੋਂ 24 ਉਮੀਦਵਾਰਾਂ ਦਾ ਕੀਤਾ ਐਲਾਨ

ਅਜੀਤ ਡੈਸਕ 16-05-2026
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਵਲੋਂ ਨਗਰ ਕੌਂਸਲ ਚੋਣਾਂ ਲਈ ਫ਼ਰੀਦਕੋਟ ਸ਼ਹਿਰ ਦੇ 25 ਵਾਰਡਾਂ ਵਿਚੋਂ 24 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਦਕਿ 20 ਨੰਬਰ ਵਾਰਡ ਅਜੇ ਖ਼ਾਲੀ ਰੱਖਿਆ ਗਿਆ ਹੈ | ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਹਾਜ਼ਰੀ ਵਿਚ ਮੀਡੀਆ ਨੂੰ ਦਿੱਤੀ | ਐਲਾਨ ਕੀਤੇ ਗਏ ਉਮੀਦਵਾਰਾਂ ਵਿਚ ਵਾਰਡ ਨੰਬਰ 1 ਜਨਰਲ (ਔਰਤ) ਚਰਨਜੀਤ ਕੌਰ, ਵਾਰਡ ਨੰਬਰ 2 ਜਨਰਲ (ਪੁਰਸ਼) ਗੁਰਤੇਜ ਸਿੰਘ, ਵਾਰਡ ਨੰਬਰ 3 ਜਨਰਲ (ਔਰਤ) ਰਾਜਬੀਰ ਕੌਰ, ਵਾਰਡ ਨੰਬਰ 4 ਅਨੁਸੂਚਿਤ ਜਾਤੀ (ਪੁਰਸ਼) ਅਮਰੀਕ ਸਿੰਘ, ਵਾਰਡ ਨੰਬਰ 5 ਅਨੁਸੂਚਿਤ ਜਾਤੀ (ਔਰਤ) ਰੀਨਾ, ਵਾਰਡ ਨੰਬਰ 6 ਅਨੁਸੂਚਿਤ ਜਾਤੀ (ਪੁਰਸ਼) ਤਾਰਾ ਸਿੰਘ ਭੱਟੀ, ਵਾਰਡ ਨੰਬਰ 7 ਜਨਰਲ (ਔਰਤ) ਸੁਖਮੰਦਰ ਕੌਰ ਸੰਧੂ, ਵਾਰਡ ਨੰਬਰ 8 ਜਨਰਲ (ਪੁਰਸ਼) ਜਗਵਿੰਦਰ ਸਿੰਘ, ਵਾਰਡ ਨੰਬਰ 9 ਜਨਰਲ (ਔਰਤ) ਪਰਮਪਾਲ ਕੌਰ ਬਰਾੜ, ਵਾਰਡ ਨੰਬਰ 10 ਅਨੁਸੂਚਿਤ ਜਾਤੀ (ਪੁਰਸ਼) ਰਾਮਨਿਵਾਸ, ਵਾਰਡ ਨੰਬਰ 11 ਜਨਰਲ (ਔਰਤ) ਜਗਜੀਤ ਕੌਰ, ਵਾਰਡ ਨੰਬਰ 12 ਜਨਰਲ (ਪੁਰਸ਼) ਲੁਕੇਸ਼ ਕੁਮਾਰ, ਵਾਰਡ ਨੰਬਰ 13 ਜਨਰਲ (ਔਰਤ) ਵਰਦੀਪ ਕੌਰ, ਵਾਰਡ ਨੰਬਰ 14 ਅਨੁਸੂਚਿਤ ਜਾਤੀ (ਪੁਰਸ਼) ਬਚਿੱਤਰ ਸਿੰਘ, ਵਾਰਡ ਨੰਬਰ 15 ਅਨੁਸੂਚਿਤ ਜਾਤੀ (ਔਰਤ) ਜਸਪ੍ਰੀਤ ਕੌਰ, ਵਾਰਡ ਨੰਬਰ 16 ਜਨਰਲ (ਪੁਰਸ਼) ਜਸਵੰਤ ਸਿੰਘ, ਵਾਰਡ ਨੰਬਰ 17 ਜਨਰਲ (ਔਰਤ) ਸੁਮਨਦੀਪ ਕੌਰ, ਵਾਰਡ ਨੰਬਰ 18 ਅਨੁਸੂਚਿਤ ਜਾਤੀ (ਔਰਤ) ਕਮਲਜੀਤ ਕੌਰ, ਵਾਰਡ ਨੰਬਰ 19 ਜਨਰਲ (ਪੁਰਸ਼) ਰਿਸ਼ੂ ਗੁਪਤਾ, ਵਾਰਡ ਨੰਬਰ 21 ਜਨਰਲ (ਔਰਤ) ਹਰਮੀਤ ਕੌਰ ਗਾਂਧੀ, ਵਾਰਡ ਨੰਬਰ 22 ਜਨਰਲ (ਪੁਰਸ਼) ਰੇਸ਼ਮ ਸਿੰਘ, ਵਾਰਡ ਨੰਬਰ 23 ਅਨੁਸੂਚਿਤ ਜਾਤੀ (ਔਰਤ) ਵੀਰਪਾਲ ਕੌਰ, ਵਾਰਡ ਨੰਬਰ 24 ਅਨੁਸੂਚਿਤ ਜਾਤੀ (ਪੁਰਸ਼) ਮਲਕੀਤ ਸਿੰਘ, ਵਾਰਡ ਨੰਬਰ 25 ਅਨੁਸੂਚਿਤ ਜਾਤੀ (ਔਰਤ) ਪੂਨਮ ਦੇ ਨਾਂਅ ਸ਼ਾਮਿਲ ਹਨ |
ਪਿਛਲੀ ਖ਼ਬਰ ਮੈਰਿਟ ਸੂਚੀ 'ਚ ਆਉਣ ਵਾਲੇ ਬੱਚਿਆਂ ਦਾ ਸਨਮਾਨ ਭਲਕੇ ਅਗਲੀ ਖ਼ਬਰ ਜ਼ਿਲ੍ਹੇ 'ਚੋਂ ਟਾਪਰ ਰਿਸ਼ੀ ਮਾਡਲ ਸਕੂਲ ਦੇ ਵਿਦਿਆਰਥੀ ਜਸਮਨ ਸਿੰਘ ਬਰਾੜ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।