09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬੱਤੀ ਗੁੱਲ ਚੋਰਾਂ ਦੀ ਕਾਰਵਾਈ ਸ਼ੁਰੂ

ਅਜੀਤ ਡੈਸਕ 16-05-2026
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਕੱਲ੍ਹ ਰਾਤ ਸ਼ਹਿਰ 'ਚ ਤੇਜ਼ ਹਨੇਰੀ ਕਾਰਨ ਬਿਜਲੀ ਵਿਭਾਗ ਵਲੋਂ ਇਤਿਆਤਨ ਬਿਜਲੀ ਬੰਦ ਕਰ ਦਿੱਤੀ ਗਈ, ਪਰ ਇਸੇ ਦਾ ਫਾਇਦਾ ਚੋਰਾਂ ਨੇ ਖੂਬ ਉਠਾਇਆ ਜਿਨ੍ਹਾਂ ਵਲੋਂ ਸ਼ਹਿਰ ਦੇ ਮੁੱਖ ਕੰਮੇਆਣਾ ਚੌਂਕ ਕੋਲ ਦੋ ਦੁਕਾਨਾਂ ਦੇ ਸ਼ਟਰ ਭੰਨ ਦਿੱਤੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ, ਗੌਰਤਲਬ ਹੈ ਕੇ ਇਹ ਘਟਨਾ ਕਰੀਬ 10 ਤੋਂ ਸਾਢੇ ਦਸ ਵਜੇ 'ਚ ਵਾਪਰੀ ਜਦੋਂ ਕਿ ਇਸ ਸਮੇਂ ਆਮ ਹੀ ਲੋਕ ਰਾਤ ਦਾ ਖਾਣਾ ਖਾ ਕੇ ਸੈਰ ਕਰਨ ਸੜਕਾਂ 'ਤੇ ਘੁੰਮ ਰਹੇ ਹੁੰਦੇ ਹਨ, ਪਰ ਚੋਰਾਂ ਦੇ ਹੌਂਸਲੇ ਇੰਨੇ੍ਹ ਬੁਲੰਦ ਹੋ ਗਏ ਕੇ ਉਨ੍ਹਾਂ ਵਲੋਂ ਬਿਨਾਂ ਡਰ ਖੌਫ਼ ਆਪਣਾ ਕੰਮ ਕਰ ਦਿੱਤਾ | ਇਸ ਮੌਕੇ ਦੁਕਾਨਦਾਰ ਨੇ ਦੱਸਿਆ ਕਿ ਇਕ ਘੰਟਾ ਪਹਿਲਾ ਹੀ ਉਹ ਦੁਕਾਨ ਬੰਦ ਕਰ ਘਰ ਗਏ ਸਨ ਅਤੇ ਹਨੇਰੀ ਕਾਰਨ ਬਿਜਲੀ ਬੰਦ ਹੋਈ ਤੇ ਇਸੇ ਦਰਮਿਆਨ ਚੋਰਾਂ ਨੇ ਉਨ੍ਹਾਂ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰ ਲਈ | ਦੁਕਾਨਦਾਰ ਮੁਤਾਬਿਕ ਉਸ ਦੀ ਇਕ ਕਰਿਆਨੇ ਦੀ ਦੁਕਾਨ ਹੈ ਅਤੇ ਦੂਜੀ ਉਨ੍ਹਾਂ ਵਲੋਂ ਕਿਰਾਏ 'ਤੇ ਦਿੱਤੀ ਹੋਈ ਹੈ | ਉਨ੍ਹਾਂ ਦੱਸਿਆ ਕਿ ਕਰਿਆਨੇ ਦੀ ਦੁਕਾਨ 'ਚੋਂ ਗੱਲੇ 'ਚ ਪਈ ਕਰੀਬ 12 ਤੋਂ 15 ਹਜ਼ਾਰ ਰੁਪਏ ਦੀ ਨਕਦੀ ਗਾਇਬ ਹੈ ਅਤੇ ਕੁਝ ਸਮਾਨ ਵੀ ਗਾਇਬ ਹੈ, ਜਿਸ ਦਾ ਹਲੇ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਅਤੇ ਦੂਜੀ ਦੁਕਾਨ 'ਚੋਂ ਕੀ ਸਮਾਨ ਚੋਰੀ ਹੋਇਆ ਉਹ ਕਿਰਾਏਦਾਰ ਹੀ ਦਸ ਸਕੇਗਾ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕੇ ਚੋਰਾਂ ਦੇ ਹੌਂਸਲੇ ਇੰਨ੍ਹੇ ਬੁਲੰਦ ਹਨ ਕਿ ਮਹਿਜ਼ 10 ਤੋਂ 11 ਵਜੇ ਦੇ ਦਰਮਿਆਨ ਹੀ ਆਹ ਘਟਨਾ ਨੂੰ ਅੰਜਾਮ ਦੇ ਦਿੱਤਾ ਜਦੋਂ ਕੇ ਸਾਰੇ ਹਲੇ ਤੁਰਦੇ ਫਿਰਦੇ ਹੁੰਦੇ ਹਨ ਅਤੇ ਜੇਕਰ ਅਜਿਹੇ ਹਾਲਾਤ ਹਨ ਤਾਂ ਸ਼ਾਇਦ ਕੋਈ ਵੀ ਇਥੇ ਸੁਰੱਖਿਅਤ ਨਹੀਂ |
ਪਿਛਲੀ ਖ਼ਬਰ ਭੁੱਚੋ ਕਲਾਂ ਵਿਖੇ ਕਾਂਗਰਸ ਪਾਰਟੀ ਐਸ.ਸੀ. ਵਲੋਂ ਨੁੱਕੜ ਮੀਟਿੰਗ ਅਗਲੀ ਖ਼ਬਰ ਪੁਲਿਸ ਮੁਲਾਜ਼ਮਾਂ 'ਚ ਨਵੀਂ ਊਰਜਾ ਅਤੇ ਜਜ਼ਬਾ ਪੈਦਾ ਕਰਨ ਲਈ ਐਸ.ਐਸ.ਪੀ ਵਲੋਂ ਰਾਤਰੀ ਭੋਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।