ਭੁੱਚੋ ਮੰਡੀ, 15 ਮਈ (ਪਰਵਿੰਦਰ ਸਿੰਘ ਜੌੜਾ)- ਪੰਜਾਬ ਕਾਂਗਰਸ ਪਾਰਟੀ ਦੇ ਐਸ. ਸੀ. ਵਿੰਗ ਵਲੋਂ ਸੂਬਾਈ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਅਤੇ ਪ੍ਰੀਤਮ ਸਿੰਘ ਕੋਟਭਾਈ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਠਿੰਡਾ ਦੀ ਰਹਿਨੁਮਾਈ ਹੇਠ ਪੰਜਾਬ ਵਿਧਾਨ ਸਭਾ ਚੋਣਾਂ 2027 ਦੀ ਤਿਆਰੀ ਦੇ ਸਬੰਧ ਵਿਚ ਜ਼ਿਲ੍ਹਾ ਇਕਾਈ ਦੇ ਚੇਅਰਮੈਨ ਸਰਦੂਲ ਸਿੰਘ ਗੋਬਿੰਦਪੁਰਾ ਵਲੋਂ ਬਲਾਕ ਨਥਾਣਾ ਦੇ ਪਿੰਡ ਭੁੱਚੋ ਕਲਾਂ ਵਿਚ ਨੁੱਕੜ ਮੀਟਿੰਗ ਕੀਤੀ ਗਈ ਅਤੇ ਕਮੇਟੀ ਬਣਾਈ ਗਈ¢ ਇਸ ਮੌਕੇ ਉਨ੍ਹਾਂ ਨਾਲ ਪ੍ਰਗਟ ਸਿੰਘ ਤੁੰਗਵਾਲੀ ਬਲਾਕ ਪ੍ਰਧਾਨ ਐਸ. ਸੀ. ਵਿੰਗ, ਪਰਿੰਦਰ ਪੈਵੀ ਮੰਡਲ ਪ੍ਰਧਾਨ, ਬਲਵੀਰ ਸਿੰਘ ਬੀਰਾ, ਗੇਜਾ ਮੈਂਬਰ, ਹਰਭਜਨ ਸਿੰਘ ਸ਼ੇਰਗਿੱਲ, ਜੰਟਾ ਸਿੰਘ ਮਾਨ ਗੋਬਿੰਦਪੁਰਾ, ਗੁਰਵਿੰਦਰ ਸਿੰਘ ਭੁੱਚੋ ਕਲਾਂ ਅਤੇ ਹੋਰ ਕਾਂਗਰਸੀ ਆਗੂ ਮÏਜੂਦ ਸਨ¢ ਇਸ ਮÏਕੇ ਸਰਦੂਲ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਕਾਂਗਰਸ ਪਾਰਟੀ 2027 ਦੀਆਂ ਚੋਣਾਂ ਲਈ ਪਿੰਡ ਅਤੇ ਬੂਥ ਪੱਧਰ 'ਤੇ ਕਮੇਟੀਆਂ ਬਣਾ ਰਹੀ ਹੈ, ਤਾਂ ਜੋ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ¢ ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਾਂਗਰਸੀ ਵਰਕਰ ਪੂਰੇ ਉਤਸ਼ਾਹ ਵਿਚ ਹਨ ਅਤੇ ਆਗਾਮੀ ਚੋਣਾਂ ਜਿੱਤ ਕੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ¢