ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪਿਛਲੇ ਕਰੀਬ 45 ਸਾਲ ਤੋਂ ਸੰਤਾਪ ਹੰਢਾ ਰਹੇ ਪਿੰਡ ਉਦੇਕਰਨ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਉਦੋਂ ਰਾਹਤ ਮਿਲੀ, ਜਦੋਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਨਵੀਂ ਕੱਸੀ ਨੂੰ ਬਣਾਉਣ ਦਾ ਕਾਰਜ ਸ਼ੁਰੂ ਕਰਵਾਇਆ | ਇਹ ਕਾਰਜ ਸਮੂਹ ਪੰਚਾਇਤ ਪਿੰਡ ਉਦੇਕਰਨ ਦੀ ਹਾਜ਼ਰੀ ਵਿਚ ਸ਼ੁਰੂ ਕਰਵਾਇਆ | ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਹਰ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਾਉਣ ਦਾ ਜੋ ਟੀਚਾ ਮਿਥਿਆ ਗਿਆ ਹੈ, ਉਸ ਤਹਿਤ ਪਿੰਡ ਉਦੇਕਰਨ ਤੋਂ ਨਵੀਂ ਕੱਸੀ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਕੱਸੀ ਦੀ ਲੰਬਾਈ 27 ਕਿੱਲੋਮੀਟਰ ਹੈ ਅਤੇ ਲਾਗਤ ਕਰੀਬ 27 ਕਰੋੜ ਰੁਪਏ ਆਵੇਗੀ | ਇਸ ਨਾਲ 12,000 ਏਕੜ ਨੂੰ ਪਾਣੀ ਲੱਗਦਾ ਹੋ ਜਾਵੇਗਾ, ਜਿਸ ਨਾਲ ਕਿਸਾਨੀ ਖ਼ੁਸ਼ਹਾਲੀ 'ਤੇ ਰਾਹ ਤੇ ਘਰਾਂ ਵਿਚ ਦਾਣਿਆਂ ਦੇ ਭੰਡਾਰ ਲੱਗ ਜਾਣਗੇ | ਵਿਧਾਇਕ ਕਾਕਾ ਬਰਾੜ ਨੇ ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਕੱਸੀ ਨੂੰ ਬਣਾਉਣ ਲਈ ਆਪਣੀ ਜ਼ਮੀਨ ਦਿੱਤੀ ਅਤੇ ਨਾਲ ਹੀ ਸਰਕਾਰ ਦਾ ਵੀ ਧੰਨਵਾਦ, ਜਿਨ੍ਹਾਂ ਨੂੰ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ | ਉਨ੍ਹਾਂ ਕਿਹਾ ਕਿ ਇਹ ਸਮੱਸਿਆ ਲਈ ਕੋਟਲੀ ਦੇਵਨ, ਸੋਹਣੇਵਾਲਾ, ਬੂੜਾ ਗੁੱਜਰ, ਕਬਰਵਾਲਾ, ਅਕਾਲਗੜ੍ਹ ਤੇ ਜਾਨੀਸਰ ਤੋਂ ਇਲਾਵਾ ਹੋਰ ਪਿੰਡ ਪੀੜਤ ਸਨ, ਜਿਨ੍ਹਾਂ ਨੂੰ ਇਸ ਕੱਸੀ ਦਾ ਫ਼ਾਇਦਾ ਮਿਲੇਗਾ | ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਉਦੇਕਰਨ ਦੇ ਸਰਪੰਚ ਸੁਖਚਰਨ ਸਿੰਘ ਨਿੱਕਾ ਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਜੋ ਕਾਰਜ ਹੋਇਆ ਹੈ, ਇਹ ਹਮੇਸ਼ਾ ਯਾਦ ਰਹੇਗਾ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਖੇਤਾਂ ਨੂੰ ਪਾਣੀ ਨਾਲ ਲੱਗਣ ਦਾ ਸੰਤਾਪ ਹੰਢਾ ਰਹੇ ਸਨ | ਉਨ੍ਹਾਂ ਪੰਜਾਬ ਸਰਕਾਰ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਸਮੂਹ ਵਿਭਾਗ ਦੇ ਧੰਨਵਾਦ ਕੀਤਾ | ਇਸ ਮੌਕੇ ਬਾਬਾ ਗੁਰਚਰਨ ਸਿੰਘ ਨੇ ਪਿੰਡ ਦੀ ਸੰਗਤਾਂ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਇਸ ਕਾਰਜ ਵਿਚ ਕੋਈ ਮੁਸ਼ਕਿਲ ਨਹੀਂ ਆਵੇਗੀ ਅਤੇ ਸਾਰੇ ਇਕਜੁਟ ਹੋਕੇ ਇਸ ਨੂੰ ਸਿਰੇ ਚੜ੍ਹਾਉਣਗੇ | ਇਸ ਮੌਕੇ ਵਿਭਾਗ ਦੇ ਐਕਸੀਅਨ ਅਰਸ਼ਦੀਪ, ਐੱਸ.ਡੀ.ਓ. ਸੁਖਦੀਪ ਸਿੰਘ, ਬਾਬਾ ਗੁਰਚਰਨ ਸਿੰਘ, ਸਰਪੰਚ ਸੁਖਚਰਨ ਸਿੰਘ ਨਿੱਕਾ, ਹਰਜੋਤ ਸਿੰਘ, ਸੁਖਜਿੰਦਰ ਸਿੰਘ, ਗੁਰਚਰਨ ਸਿੰਘ ਮੱਲ ਸਿੰਘ, ਕੰਵਰਜੀਤ ਸਿੰਘ, ਮਹਿਮਾ ਸਿੰਘ ਮੈਂਬਰ, ਨਛੱਤਰ ਸਿੰਘ, ਪਰਮਜੀਤ ਸਿੰਘ, ਜਸਕਰਨ ਸਿੰਘ ਕੋਟਲੀ ਬਾਬਾ, ਸਰਪੰਚ ਗੁਰਦੀਪ ਸਿਘ, ਆਲਮਜੀਤ ਸਿੰਘ, ਗੁਰਜੀਤ ਸਿੰਘ ਚੜ੍ਹੇਵਾਨ, ਸਰਪੰਚ ਨਿਰਭੈ ਸਿੰਘ, ਅਜਵਿੰਦਰ ਸਿੰਘ ਰਾਜੂ ਪੂਣੀਆ, ਸਰਪੰਚ ਚੌਂਤਰਾ ਸੁਖਬੀਰ ਸਿੰਘ ਫ਼ੌਜੀ, ਬਾਜ ਸਿੰਘ, ਆਲਾ ਸਿੰਘ ਵਕੀਲ, ਸ਼ਮਸ਼ੇਰ ਸਿੰਘ ਬਰਾੜ, ਸੁਖਦੀਪ ਸਿੰਘ ਵਿੱਕੀ, ਸੂਬਾ ਸਿੰਘ ਚੜ੍ਹੇਵਾਨ, ਟੀਟੂ ਸੋਹਣੇਵਾਲਾ, ਕਾਕਾ ਮੰਤਰੀ, ਗੁਰਮੀਤ ਸਿੰਘ, ਹਰਜੀਤ ਸਿੰਘ, ਮੁਖ਼ਤਿਆਰ ਸਿਘ, ਲਖਵਿੰਦਰ ਸਿੰਘ, ਗੱਗੂ ਚੌਂਤਰਾ, ਸੁਖਜਿੰਦਰ ਸਿੰਘ ਬਰਾੜ, ਲਾਭ ਸਿੰਘ ਮੈਂਬਰ, ਜਗਦੀਪ ਸਿੰਘ ਮੈਂਬਰ, ਜਗਦੀਪ ਸਿੰਘ ਢਿੱਲੋਂ, ਗੁਰਮੀਤ ਸਿੰਘ ਮੈਂਬਰ, ਗੁਰਬਿੰਦਰ ਮਾਂਗਟ, ਮਨੀ ਉਦੇਕਰਨ, ਹਰਮਨ ਕੋਟਲੀ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |