08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਾਬਾ ਗੰਗਾ ਰਾਮ ਦੀ 95ਵੀਂ ਬਰਸੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 16-05-2026
ਗਿੱਦੜਬਾਹਾ, 15 ਮਈ (ਪਰਮਜੀਤ ਸਿੰਘ ਥੇੜ੍ਹੀ)-ਬਾਬਾ ਗੰਗਾ ਰਾਮ ਸੇਵਾ ਸੰਮਤੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਿੱਧ ਬਾਬਾ ਸ੍ਰੀ ਗੰਗਾ ਰਾਮ ਜੀ ਦੀ 95ਵੀਂ ਬਰਸੀ 23 ਮਈ ਨੂੰ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ | 23 ਮਈ ਤੱਕ ਚੱਲਣ ਵਾਲੇ ਧਾਰਮਿਕ ਸਮਾਗਮਾਂ ਦੇ ਤਹਿਤ ਅੱਜ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਤੋਂ ਪਹਿਲਾਂ ਮਹੰਤ ਭਰਪੂਰ ਦਾਸ ਜੀ ਮਲਕਾਨੇ ਵਾਲਿਆਂ ਵਲੋਂ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ ਅਤੇ ਉਪਰੰਤ ਡੇਰਾ ਦੇ ਮੁੱਖ ਪੁਜਾਰੀ ਪੰਡਿਤ ਸੰਜੇ ਸ਼ਰਮਾ ਵਲੋਂ ਵਿਧੀ ਅਨੁਸਾਰ ਪੂਜਾ-ਅਰਚਨਾ ਕੀਤੀ ਗਈ | ਇਸ ਤੋਂ ਬਾਅਦ ਸ਼ੋਭਾ ਯਾਤਰਾ ਨੂੰ ਡੇਰਾ ਬਾਬਾ ਗੰਗਾ ਰਾਮ ਜੀ ਤੋਂ ਰਵਾਨਾ ਕੀਤਾ ਗਿਆ, ਜੋ ਕਿ ਸ਼ਹਿਰ ਦੀਆਂ ਅਲੱਗ-ਅਲੱਗ ਗਲੀਆਂ ਤੇ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਪਹੁੰਚੀ | ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਵਿਚ ਜਗ੍ਹਾ-ਜਗ੍ਹਾ ਸਵਾਗਤੀ ਗੇਟ ਵੀ ਲਗਾਏ ਗਏ, ਜਦੋਂਕਿ ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਸ਼ਰਬਤ, ਦੁੱਧ, ਜਲਜੀਰਾ, ਫ਼ਲ ਤੇ ਲੱਡੂ ਆਦਿ ਦੇ ਲੰਗਰ ਲਗਾਏ ਗਏ | ਇਸ ਮੌਕੇ ਡੇਰਾ ਸੰਮਤੀ ਦੇ ਵਿਨੇ ਗੋਇਲ ਵੀਨੂੰ, ਅਸ਼ੋਕ ਸ਼ਰਮਾ, ਸ਼ੀਤਲ ਬਾਂਸਲ ਬੱਬੂ, ਅਨਮੋਲ ਜੁਨੇਜਾ ਬਬਲੂ, ਮੁਨੀਸ਼ ਵਰਮਾ, ਰਾਜੂ ਫੈਸ਼ਨ, ਪੰਮਾ ਬਾਵਾ, ਆਸ਼ੂ ਗਰਗ, ਰਮੇਸ਼ ਮਿੱਤਲ, ਚੀਫ਼ ਫਾਰਮੇਸੀ ਅਫ਼ਸਰ ਅਜੇ ਗੋਇਲ, ਚੀਫ਼ ਫਾਰਮੇਸੀ ਅਫ਼ਸਰ ਰਾਜ ਗਰਗ, ਸ਼ੰਮੀ ਬੁੱਟਰ, ਰਾਜ ਬਹਾਦਰ ਸਿੰਘ ਢਿੱਲੋਂ, ਸਤੀਸ ਕੁਮਾਰ, ਵਿੱਕੀ ਢੱਲਾ, ਲਲਿਤ ਗਰਗ ਸੰਨੀ, ਬਲਵੰਤ ਛਾਬੜਾ, ਮਨੋਜ ਮੋਜੀ, ਰਮੇਸ਼ ਮਹੇਸ਼ਵਰੀ, ਰਾਜਿੰਦਰ ਕੁਮਾਰ ਸੰਨਿਆਸੀ ਪਟਵਾਰੀ, ਸ਼ੁਸੀਲ ਸਿੰਗਲਾ ਭੋਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਕਾਕਾ ਬਰਾੜ ਨੇ 27 ਕਰੋੜ ਦੀ ਲਾਗਤ ਨਾਲ ਨਵੀਂ ਕੱਸੀ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਨਾਇਬ ਤਹਿਸੀਲਦਾਰ ਨੇ ਪਿੰਡਾਂ 'ਚ ਇਜਲਾਸ ਦੌਰਾਨ ਇਤਰਾਜ ਸੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।