08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਾਇਬ ਤਹਿਸੀਲਦਾਰ ਨੇ ਪਿੰਡਾਂ 'ਚ ਇਜਲਾਸ ਦੌਰਾਨ ਇਤਰਾਜ ਸੁਣੇ

ਅਜੀਤ ਡੈਸਕ 16-05-2026
ਲੰਬੀ, 15 ਮਈ (ਮੇਵਾ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਅਸਲ ਮਾਲਕ ਬਣਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ (ਸਵੈ ਮਿੱਤਵਾ) 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਇਤਰਾਜਾਂ ਨੂੰ ਲੈ ਕੇ ਬਲਾਕ ਲੰਬੀ ਦੇ ਪਿੰਡਾਂ ਦਿਉਣਖੇੜਾ, ਚੰਨੂੰ ਆਦਿ ਪਿੰਡਾਂ ਵਿਚ ਇਜਲਾਸ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ ਦੀ ਅਗਵਾਈ ਵਿਚ ਰੱਖਿਆ ਗਿਆ | ਇਨ੍ਹਾਂ ਪਿੰਡਾਂ ਵਿਚ ਇਜਲਾਸ ਦੌਰਾਨ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੇ ਜੋ ਇਤਰਾਜ ਲਾਏ ਗਏ, ਕੁਝ ਕੁ ਇਤਰਾਜ ਤਾਂ ਨਾਇਬ ਤਹਿਸੀਲਦਾਰ ਲੰਬੀ ਵਲੋਂ ਮੌਕੇ 'ਤੇ ਹੀ ਹੱਲ ਕਰ ਦਿੱਤੇ ਗਏ ਅਤੇ ਕੁਝ ਅਗਲੇਰੀ ਕਾਰਵਾਈ ਲਈ ਰੱਖ ਲਏ ਗਏ | ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਜਿਨ੍ਹਾਂ ਘਰਾਂ ਦੀਆਂ ਮਾਲਕੀਆਂ ਬਿਲਕੁਲ ਸਹੀ ਵਾ ਦਰੁਸਤ ਅਤੇ ਇਤਰਾਜ ਰਹਿਤ ਹਨ, ਉਨ੍ਹਾਂ ਘਰਾਂ ਦੀ ਮਾਲਕੀ ਦੇ ਦਸਤਾਵੇਜ਼ ਜਲਦੀ ਵੰਡੇ ਜਾਣਗੇ | ਇਸ ਮੌਕੇ ਪਿੰਡਾਂ ਦੇ ਸਰਪੰਚ, ਨੰਬਰਦਾਰ, ਮੁਹਤਬਰ, ਪੰਚਾਇਤ ਵਿਭਾਗ ਤੇ ਮਾਲ ਵਿਭਾਗ ਦੇ ਮੁਲਾਜ਼ਮ ਵੀ ਮੌਜੂਦ ਸਨ |
ਪਿਛਲੀ ਖ਼ਬਰ ਬਾਬਾ ਗੰਗਾ ਰਾਮ ਦੀ 95ਵੀਂ ਬਰਸੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਸਿਰ 'ਤੇ ਛੱਤ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਬੈਠੇ ਆਵਾਸ ਯੋਜਨਾ ਦੇ ਲਾਭਪਾਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।