ਬਾਜਾਖਾਨਾ, 17 ਮਈ (ਜਗਦੀਪ ਸਿੰਘ ਗਿੱਲ)ਥਾਣਾ ਪੁਲਿਸ ਬਾਜਾਖਾਨਾ ਨੇ ਅੱਧਾ ਕਿਲੋ ਅਫ਼ੀਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਬਾਜਾਖਾਨਾ ਇੰਚਾਰਜ ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੌਲਦਾਰ ਵਰਿੰਦਰ ਸਿੰਘ ਸਮੇਤ ਪੁਲਿਸ ਪਾਰਟਾੀ ਦੇ ਗਸਤ ਅਤੇ ਚੈਕਿੰਗ ਦੌਰਾਨ ਐਨ. ਐਚ.-54 ਦੇ ਪਿੰਡ ਬਹਿਬਲ ਤੋਂ ਵਾਪਸ ਆਉਂਦਿਆਂ ਦੋ ਨੌਜਵਾਨਾਂ ਨੂੰ ਇਕ ਇਮਾਰਤ ਪਾਸ ਖੜ੍ਹੇ ਦਿਖਾਏ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਚੈਕਿੰਗ ਦੌਰਾਨ ਅੱਧਾ ਕਿਲੋ ਕਾਲੇ ਰੰਗ ਦਾ ਪਦਾਰਥ (ਅਫ਼ੀਮ) ਬਰਾਮਦ ਹੋਈ | ਇਨ੍ਹਾਂ ਨੌਜਵਾਨਾਂ ਦੀ ਸ਼ਨਾਖਤ ਧਰਮਬੀਰ ਸਿੰਘ ਉਰਫ਼ ਧੰਮੂ ਪੁੱਤਰ ਅੰਗਰੇਜ ਸਿੰਘ ਵਾਸੀ ਬਾਬਾ ਫ਼ਰੀਦ ਨਗਰ ਘਨੂਪੁਰ ਕਾਲੇ ਗਲੀ ਨੰਬਰ 4 ਛੇਹਰਟਾ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਦੂਸਰਾ ਲੱਕੀ ਪੁੱਤਰ ਕੁਲਦੀਪ ਸਿੰਘ ਵਾਸੀ ਕੋਟ ਖਾਲਸਾ ਗਲੀ ਨੰਬਰ 5 ਸ੍ਰੀ ਅੰਮਿ੍ਤਸਰ ਸਾਹਿਬ ਵਜੋਂ ਹੋਈ | ਇਨ੍ਹਾਂ ਨੌਜਵਾਨਾਂ ਵਿਰੁੱਧ ਮੁਕੱਦਮਾ ਨੰਬਰ 83 ਮਿਤੀ 16-05-2026 ਨੂੰ ਅ/ਧ 18ਸੀ/61/85 ਐਨ.ਡੀ.ਪੀ.ਐਸ.ਐਕਟ ਅਧੀਨ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ |