26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ, ਪਰਚਾ ਦਰਜ <br/>

ਅਜੀਤ ਡੈਸਕ 18-05-2026
ਕੋਟਕਪੂਰਾ, 17 ਮਈ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ ਇਕ ਨਗਰ ਦੇ ਵਸਨੀਕ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਦਰਖ਼ਾਸਤ ਦੇ ਕੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ | ਉਸ ਦੇ ਤਿੰਨ ਲੜਕੀਆਂ ਹਨ, ਜਿਨ੍ਹਾਂ ਵਿਚੋਂ ਇਕ ਲੜਕੀ ਜਿਸ ਦੀ ਉਮਰ ਕਰੀਬ 13 ਸਾਲ ਹੈ, ਜੋ ਮਿਤੀ 23.04.2026 ਨੂੰ ਘਰੋਂ ਬਿਨ੍ਹਾਂ ਦੱਸੇ ਕਿਤੇ ਚਲੀ ਗਈ ਹੈ | ਜਿਸ ਦੀ ਉਨ੍ਹਾਂ ਦੁਆਰਾ ਆਪਣੇ ਤੌਰ 'ਤੇ ਰਿਸ਼ਤੇਦਾਰੀਆਂ ਵਿਚ ਵੀ ਕਾਫ਼ੀ ਭਾਲ ਕੀਤੀ ਗਈ ਪੰ੍ਰਤੂ ਉਹ ਕਿਤੋਂ ਨਹੀਂ ਮਿਲੀ | ਉਨ੍ਹਾਂ ਨੂੰ ਸ਼ੱਕ ਹੈ ਕਿ ਕੋਈ ਨਾਮਲੂਮ ਵਿਅਕਤੀ ਉਨ੍ਹਾਂ ਦੀ ਲੜਕੀ ਨੂੰ ਵਿਆਹ ਕਰਵਾਉਣ ਲਈ ਕਿਤੇ ਲੈ ਗਿਆ ਹੈ ਅਤੇ ਉਸ ਦੀ ਲੜਕੀ ਨੂੰ ਕਿਤੇ ਲੁਕਾ ਛੁਪਾ ਕੇ ਰੱਖਿਆ ਗਿਆ ਹੈ | ਇਸ ਸਬੰਧ 'ਚ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |

ਪਿਛਲੀ ਖ਼ਬਰ ਬਲਾਕ ਬਾਜਾਖਾਨਾ ਦੇ ਸਾਬਕਾ ਫ਼ੌਜੀਆਂ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ <br/> ਅਗਲੀ ਖ਼ਬਰ ਅੱਧਾ ਕਿੱਲੋ ਅਫ਼ੀਮ ਸਮੇਤ ਦੋ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।