ਬਾਜਾਖਾਨਾ, 17 ਮਈ (ਜਗਦੀਪ ਸਿੰਘ ਗਿੱਲ)ਬਲਾਕ ਬਾਜਾਖਾਨਾ ਦੇ ਸਾਬਕਾ ਫ਼ੌਜੀਆਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਆਨੰਦਗੜ੍ਹ ਸਾਹਿਬ ਬਾਜਾਖਾਨਾ ਵਿਖੇ ਕੀਤੀ ਗਈ ਅਤੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਜਿਨ੍ਹਾਂ ਵਿਚ ਕੈਪਟਨ ਕੇਵਲ ਸਿੰਘ ਵਾੜਾ ਭਾਈ ਕਾ, ਹੌਲਦਾਰ ਬੂਟਾ ਸਿੰਘ ਮੱਲ੍ਹਾ, ਨਾਈਕ ਟੇਕ ਬਹਾਦਰ ਸਿੰਘ ਰਾਊਵਾਲਾ, ਹੌਲਦਾਰ ਬਿੱਟੂ ਸਿੰਘ ਝੱਖੜਵਾਲਾ ਅਤੇ ਸੂਬੇਦਾਰ ਤਰਸੇਮ ਸਿੰਘ ਲੰਭਵਾਲੀ ਨੂੰ ਮੈਂਬਰ ਲਿਆ ਗਿਆ | ਉਕਤ ਕਮੇਟੀ ਦੇ ਗਠਨ ਅਨੁਸਾਰ ਹੌਲਦਾਰ ਬੂਟਾ ਸਿੰਘ ਮੱਲ੍ਹਾਂ ਬਲਾਕ ਬਾਜਾਖਾਨਾ ਦੀ ਲੀਡ ਕਰਨਗੇ ਅਤੇ ਕਮੇਟੀ ਵਿਚ ਖਜ਼ਾਨਚੀ ਦੀ ਭੂਮਿਕਾ ਸੂਬੇਦਾਰ ਗੁਰਜੰਟ ਸਿੰਘ ਲੰਭਵਾਲੀ ਨਿਭਾਉਣਗੇ |