26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ 12ਵੇਂ ਦਿਨ 'ਚ ਦਾਖ਼ਲ

ਅਜੀਤ ਡੈਸਕ 18-05-2026
ਗੱਦੜਬਾਹਾ, 17 ਮਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਦੇ ਸੰਬਧ ਵਿਚ ਹੜਤਾਲ 12ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ | ਜਿਸ ਕਰਕੇ ਸ਼ਹਿਰ ਅਤੇ ਪਿੰਡ ਵਿਚ ਕੂੜੇ ਦੇ ਖਿਲਰਨ ਕਰਕੇ ਬੁਰਾ ਹਾਲ ਹੋ ਗਿਆ ਹੈ | ਸ਼ਹਿਰ ਅੰਦਰ ਦੂਸ਼ਿਤ ਵਾਤਾਵਾਰਨ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਜਿਕਰਯੋਗ ਹੈ ਕਿ ਗਿੱਦੜਬਾਹਾ ਸ਼ਹਿਰ ਖੁੱਲੇ ਸ਼ਹਿਰ ਵਜੋਂ ਜਾਣਿਆ ਜਾਂਦਾ ਰਿਹਾ ਹੈ | ਕੁਝ ਸਮੇਂ ਤੋਂ ਸ਼ਹਿਰ ਦਾ ਮੂੰਹ ਮੱਥਾ ਅਜਿਹਾ ਵਿਗੜਿਆ ਹੋਇਆ ਹੈ ਕਿ ਸ਼ਹਿਰ ਵਾਸੀ ਸਿਰਫ਼ ਧੂੜ ਹੀ ਫੱਕੀ ਜਾ ਰਹੇ ਹਨ ਦੁਖਦਾਈ ਪਹਿਲਾਂ ਇਹ ਹੈ ਕਿ ਬੀਤੇ 11 ਦਿਨਾਂ ਤੋਂ ਸਫ਼ਾਈ ਸੇਵਕਾਂ ਵਲੋਂ ਚਲਦੀ ਆ ਰਹੀ ਅਣਮਿਥੇ ਸਮੇਂ ਲਈ ਹੜਤਾਲ ਨੇ ਸ਼ਹਿਰ ਅੰਦਰ ਦੂਸ਼ਿਤ ਵਾਤਾਵਰਣ ਵਿਚ ਹੋਰ ਕਈ ਗੁਣਾ ਵਾਧਾ ਕਰ ਦਿੱਤਾ ਹੈ | ਸ਼ਹਿਰ ਵਾਸੀਆਂ ਦੀ ਤਰਾਸਦੀ ਇਹ ਵੀ ਰਹੀ ਹੈ ਕਿ ਸਥਾਨਕ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਲੰਮੇ ਸਮੇਂ ਤੋਂ ਕੂੜੇ ਨੂੰ ਸੰਭਾਲਣ ਲਈ ਕੋਈ ਸਥਾਈ ਪ੍ਰਬੰਧ ਨਹੀਂ ਹਨ ਅਤੇ ਸ਼ਹਿਰ ਅਤੇ ਪਿੰਡ ਦਾ ਕੂੜਾ ਗਲੀਆਂ ਵਿਚ ਇਕੱਠਾ ਕੀਤਾ ਜਾਂਦਾ ਹੈ | ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰਦੇ ਆ ਰਹੇ ਹਨ | ਪ੍ਰੰਤੂ ਸਮੇ ਦੀਆਂ ਸਰਕਾਰਾਂ ਵਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹੀ ਦੇਰ ਤੱਕ ਮੰਗਾਂ ਨਹੀ ਮੰਨੀਆਂ ਜਾਂਦੀਆਂ ਤਾਂ ਉਨ੍ਹਾਂ ਦਾ ਸੰਘਰਸ਼ ਚਲਦਾ ਰਹੇਗਾ |
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਵਲੋਂ ਧਰਨਾ 23 ਨੂੰ ਅਗਲੀ ਖ਼ਬਰ ਬਲਾਕ ਬਾਜਾਖਾਨਾ ਦੇ ਸਾਬਕਾ ਫ਼ੌਜੀਆਂ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।