27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

12ਵੀਂ ਦੇ ਨਤੀਜਿਆਂ 'ਚ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਉਣ ਵਾਲੇ 10 ਵਿਦਿਆਰਥੀ ਸਨਮਾਨਿਤ

12ਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਉਣ ਵਾਲੇ ਸਨਮਾਨਿਤ ਵਿਦਿਆਰਥੀਆਂ ਨਾਲ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਅਹੁਦੇਦਾਰ ਤੇ ਹੋਰ | ਅਜੀਤ ਤਸਵੀਰ <br/> 18-05-2026
ਫ਼ਰੀਦਕੋਟ, 17 ਮਈ (ਜਸਵੰਤ ਸਿੰਘ ਪੁਰਬਾ)-ਆਈਏਐਸ, ਪੀਸੀਐਸ, ਆਈਪੀਐਸ, ਇੰਜੀਨੀਅਰ, ਡਾਕਟਰ, ਵਕੀਲ, ਜੱਜ ਆਦਿਕ ਸਿਵਲ ਸਰਵਿਸਜ ਪ੍ਰੀਖਿਆਵਾਂ ਰਾਹੀਂ ੳੁੱਚ ਅਹੁਦਿਆਂ 'ਤੇ ਪਹੁੰਚਣ ਦੀ ਇੱਛਾ ਰੱਖਣ ਵਾਲੇ 10 ਹੋਣਹਾਰ ਅਤੇ ਹੁਸ਼ਿਆਰ ਬੱਚਿਆਂ ਦੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੰਚ 'ਤੇ ਰੱਖੇ ਸਨਮਾਨ ਸਮਾਰੋਹ ਦੌਰਾਨ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਇਨ੍ਹਾਂ ਹੋਣਹਾਰ ਬੱਚਿਆਂ ਦੀ ਜ਼ਿਲ੍ਹੇ ਭਰ ਦੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਉਣ ਵਾਲੀ ਪ੍ਰਾਪਤੀ ਤੋਂ ਨਵੀਂ ਉਮਰ ਦੇ ਬੱਚਿਆਂ ਨੂੰ ਪ੍ਰੇਰਨਾ ਮਿਲਣੀ ਸੁਭਾਵਿਕ ਹੈ | ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਸਮੇਤ ਪ੍ਰੋਜੈਕਟ ਇੰਚਾਰਜਾਂ ਪ੍ਰੋ. ਐਸ ਐਚ ਪਦਮ, ਲੈਕ ਮੁਖਤਿਆਰ ਸਿੰਘ ਮੱਤਾ ਅਤੇ ਮਾ. ਸੋਮਨਾਥ ਅਰੋੜਾ ਨੇ ਦੱਸਿਆ ਕਿ 9 ਲੜਕੀਆਂ ਅਤੇ ਇਕ ਲੜਕੇ ਨੇ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਇਆ ਹੈ, ਜਿਸ ਨਾਲ ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਪੰਜਾਬ ਭਰ ਵਿਚ ਰੋਸ਼ਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸਭ ਤੋਂ ਜ਼ਿਆਦਾ ਅਰਥਾਤ 10 ਵਿਚੋਂ 6 ਲੜਕੀਆਂ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾਂ ਹਨ | ਵਿੱਤ ਸਕੱਤਰ ਸੁਪਰਡੈਂਟ ਜਸਕਰਨ ਸਿੰਘ ਭੱਟੀ ਨੇ ਹੁਸ਼ਿਆਰ ਬੱਚਿਆਂ ਅਤੇ ਉਨ੍ਹਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਵੱਡੇ ਅਫਸਰ ਬਣਨ ਦੇ ਨਾਲ ਨਾਲ ਚੰਗੇ ਇਨਸਾਨ ਅਰਥਾਤ ਵਧੀਆ ਨਾਗਰਿਕ ਬਣਨਾ ਵੀ ਬਹੁਤ ਜ਼ਰੂਰੀ ਹੈ, ਤਾਂ ਹੀ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੀ ਆਸ ਰੱਖੀ ਜਾ ਸਕਦੀ ਹੈ | ਸਨਮਾਨਿਤ ਵਿਦਿਆਰਥਣਾਂ ਵਿਚੋਂ ਖੁਸ਼ਵੀਰ ਕੌਰ ਨੇ ਉਸਾਰੂ ਅਤੇ ਪ੍ਰੇਰਨਾਮਈ ਸ਼ੇਅਰ ਸੁਣਾ ਕੇ ਦੂਜੇ ਬੱਚਿਆਂ ਦਾ ਉਤਸ਼ਾਹ ਵਧਾਇਆ | ਡਾ. ਦੇਵ ਰਾਜ ਅਤੇ ਗੁਰਚਰਨ ਸਿੰਘ ਬੱਬੂ ਨੇ ਉਸਾਰੂ ਸ਼ੇਅਰਾਂ ਅਤੇ ਚੁਟਕਲਿਆਂ ਨਾਲ ਮਹਿਫਲ ਵਿਚ ਰੰਗ ਬੰਨ੍ਹ ਦਿੱਤਾ | ਸਥਾਨਕ ਡਰੀਮਲੈਂਡ ਪਬਲਿਕ ਸਕੂਲ ਦੇ ਡਾਇਰੈਕਟਰ/ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਆਖਿਆ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿਚ ਲਗਾਤਾਰ ਯਤਨਸ਼ੀਲ ਸਮਾਜਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦਾ ਇਹ ਉਪਰਾਲਾ ਬਹੁਤ ਹੀ ਪ੍ਰਸੰਸਾਯੋਗ ਹੈ ਕਿਉਂਕਿ ਇਸ ਨਾਲ ਬੱਚਿਆਂ ਵਿਚ ਅਗਾਂਹ ਵਧਣ ਅਤੇ ਚੰਗੀਆਂ ਪ੍ਰਾਪਤੀਆਂ ਹਾਸਿਲ ਕਰਨ ਦਾ ਹੋਰ ਉਤਸ਼ਾਹ ਪੈਦਾ ਹੁੰਦਾ ਹੈ | ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟਸੁਖੀਆ ਵਲੋਂ ਆਏ ਮਾ. ਰਾਜ ਕੁਮਾਰ ਕੋਚਰ ਨੇ ਵੀ ਕਲੱਬ ਦੇ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ ਉਕਤ ਸਨਮਾਨਿਤ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ | ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ ਅਤੇ ਸਹਾਇਕ ਪੈ੍ਰਸ ਸਕੱਤਰ ਸਰਨ ਕੁਮਾਰ ਮੁਤਾਬਿਕ ਬੱਚਿਆਂ ਨੂੰ ਯਾਦਗਾਰੀ ਸਨਮਾਨ, ਮੈਡਲ ਅਤੇ ਕਲੱਬ ਦੇ ਸਾਂਭਣਯੋਗ ਦਸਤਾਵੇਜ ਸੋਵੀਨੀਅਰ-ਕਮ-ਡਾਇਰੈਕਟਰੀ ਨਾਲ ਸਨਮਾਨਿਤ ਕੀਤਾ ਗਿਆ | ਮਨੀ ਧਾਲੀਵਾਲ ਅਤੇ ਡਾ. ਮਨਜੀਤ ਸਿੰਘ ਢਿੱਲੋਂ ਨੇ ਵਿਦਿਆਰਥਣ ਖੁਸ਼ਵੀਰ ਕੌਰ ਦਾ ਨਗਦ ਰਾਸ਼ੀ ਨਾਲ ਵੱਖਰੇ ਤੌਰ 'ਤੇ ਸਨਮਾਨ ਕਰਦਿਆਂ ਹੋਂਸਲਾ ਅਫਜਾਈ ਕੀਤੀ |
ਪਿਛਲੀ ਖ਼ਬਰ ਹੈਰੋਇਨ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਆਪਣੀ ਪ੍ਰਤੱਖ ਹਾਰ ਦੇ ਡਰੋਂ ਸੱਤਾਧਾਰੀ ਧਿਰ ਵਿਰੋਧੀਆਂ ਨਾਲ ਸ਼ਰੇ੍ਹਆਮ ਧੱਕਾ ਕਰ ਰਹੀ-ਢਿਲਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।