ਕੋਟਕਪੂਰਾ, 17 ਮਈ (ਮੋਹਰ ਸਿੰਘ ਗਿੱਲ)-ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਮਿਲਣੀ ਅਤੇ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਟਕਸਾਲੀ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ ਹੋ ਗਏ ਹਨ | ਇਸ ਮੌਕੇ ਅਕਾਲੀ ਦਲ ਬਾਦਲ ਦੇ ਪ੍ਰਚਾਰ ਸਕੱਤਰ ਅਤੇ ਟਕਸਾਲੀ ਅਕਾਲੀ ਆਗੂ ਪਰਮਜੀਤ ਸਿੰਘ ਮੱਕੜ ਨੇ ਵੀ ਆਪਣੇ ਪਰਿਵਾਰ ਸਮੇਤ ਸੰਧਵਾਂ ਦੀ ਅਗਵਾਈ ਕਬੂਲ ਕਰਦਿਆਂ ਆਖਿਆ ਕਿ ਅਕਾਲੀ ਆਗੂਆਂ ਨੇ ਉਸ ਦੇ ਪਰਿਵਾਰ ਦੀ ਮਿਹਨਤ ਦੀ ਕੋਈ ਕਦਰ ਨਹੀਂ ਕੀਤੀ | ਸਥਾਨਕ ਜੈਤੋ ਸੜਕ 'ਤੇ ਸ਼ਹੀਦ ਭਗਤ ਸਿੰਘ ਚੌਂਕ ਵਿਚ ਗੁਰਸੇਵਕ ਸਿੰਘ ਵਲੋਂ ਰੱਖੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਪੀਕਰ ਸੰਧਵਾਂ ਨੇ ਆਖਿਆ ਕਿ ਵਿਰੋਧੀ ਪਾਰਟੀਆਂ ਦੇ ਆਗੂ ਬੁਖਲਾ ਚੁੱਕੇ ਹਨ | ਆਪਣੀ ਹਾਰ ਨੂੰ ਪ੍ਰਤੱਖ ਦੇਖ ਕੇ ਉਨ੍ਹਾਂ ਨੂੰ ਕੁਝ ਵੀ ਸੁੱਝ ਨਹੀਂ ਰਿਹਾ | ਇਸ ਮੌਕੇ ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ | ਰਘਬੀਰ ਸਿੰਘ ਸੰਧੂ, ਸੇਵਕ ਸਿੰਘ ਸੰਧੂੂ, ਬੀਬੀ ਕਮਲਜੀਤ ਕੌਰ, ਜਸਮੇਲ ਸਿੰਘ ਪੁਰਬਾ, ਗੁਰਸੇਵਕ ਸਿੰਘ ਪੁਰਬਾ, ਸੁਖਦੇਵ ਸਿੰਘ ਕੂਕਾ, ਸੁਖਵਿੰਦਰ ਸਿੰਘ, ਗੁਰਜੰਟ ਸਿੰਘ ਚਹਿਲ, ਸੁਰਜੀਤ ਸਿੰਘ ਚਹਿਲ, ਗੁਰਦੀਪ ਸਿੰਘ ਚਹਿਲ, ਲਖਵਿੰਦਰ ਸਿੰਘ ਚਹਿਲ, ਪੇ੍ਰਮ ਪਾਸਟਰ, ਕਿ੍ਪਾਲ ਸਿੰਘ, ਸੁਤੰਤਰ ਜੋਸ਼ੀ, ਰਿਸ਼ੀ ਰਛਪਾਲ ਆਦਿ ਹਾਜ਼ਰ ਸਨ | ਸਪੀਕਰ ਸੰਧਵਾਂ ਨੇ ਇਸ ਮੌਕੇ ਵਾਰਡ ਨੰਬਰ 17 ਤੋਂ ਗੁਰਸੇਵਕ ਸਿੰਘ ਦੀ ਧਰਮਪਤਨੀ ਰਣਜੀਤ ਕੌਰ ਨੂੰ ਟਿਕਟ ਦੇਣ ਦਾ ਐਲਾਨ ਕੀਤਾ, ਜਿਸ ਦਾ ਹਾਜ਼ਰੀਨ ਨੇ ਭਰਵਾਂ ਸਵਾਗਤ ਕੀਤਾ |