ਗਿੱਦੜਬਾਹਾ, 17 ਮਈ (ਸ਼ਿਵਰਾਜ ਸਿੰਘ ਬਰਾੜ)-ਸੂਬਾ ਸਰਕਾਰ ਪਿੰਡ ਦੇ ਬਹੁਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਵਲੋ ਪਿੰਡ ਥਰਾਜਵਾਲਾ ਵਿਖੇ ਕੀਤਾ ਗਿਆ | ਉਹ ਅੱਜ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ | ਸ੍ਰੀ ਖੁਡੀਆਂ ਨੇ ਕਿਹਾ ਕਿ ਸਰਕਾਰ ਵਲੋਂ ਜੋ ਵੀ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ | ਪਿੰਡ ਵਿਚ ਕਿਸਾਨਾਂ ਲਈ ਪੱਕੇ ਖਾਲ, ਪੱਕੀਆਂ ਸੂਏ ਕੱਸੀਆਂ, ਨਵੇਂ ਮੋਘੇ ਲਗਾ ਕਿ ਹਰ ਖੇਤ ਤੱਕ ਸਿੰਚਾਈ ਲਈ ਪਾਣੀ ਪੁਜਦਾ ਕੀਤਾ ਗਿਆ ਹੈ | ਨੌਜਵਾਨਾ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਨਵੇਂ ਖੇਡ ਸਟੇਡੀਅਮ ਬਣਾਏ ਗਏ ਹਨ ਅਤੇ ਬਣਾਏ ਜਾ ਰਹੇ ਹਨ | ਸ੍ਰੀ ਖੁਡੀਆ ਨੇ ਕਿ ਪਿੰਡ ਥਰਾਜਵਾਲਾ ਵਿਚ 41 ਲੱਖ ਦੀ ਲਾਗਤ ਨਾਲ ਆਧੁਨਿਕ ਸਟੇਡੀਅਮ ਬਣਾਉਣ ਤੋਂ ਇਲਾਵਾ ਨੌਜਵਾਨਾ ਨੂੰ ਜਿੰਮ ਦਾ ਸਾਮਾਨ ਦੇਣਾ, ਪੰਚਾਇਤੀ ਘਰ ਦੀ ਉਸਾਰੀ ਅਤੇ ਸਿਹਤ ਕੇਂਦਰ ਦੀ ਨਵੀ ਇਮਾਰਤ ਬਣਾਹੀ ਜਾ ਰਹੀ ਹੈ | ਇਸ ਮੌਕੇ ਸ੍ਰੀ ਖੁਡੀਆਂ ਨੇ ਪਿੰਡ ਥਰਾਜਵਾਲਾ ਵਿਖੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਥਰਾਜਵਾਲਾ ਤੋਂ ਢਾਣੀਆਂ ਨੰੂ ਜਾਣ ਵਾਲੀ ਅੱਧ ਵਿਚਕਾਰ ਲਟਕੀ ਗਿੱਦੜਬਾਹਾ-ਲੰਬੀ ਰੋਡ ਸੜਕ ਅਤੇ ਪਿੰਡ ਤੋਂ ਸੀਤਾ ਸਿੰਘ ਦੀ ਢਾਣੀ ਨੂੰ ਜਾਣ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ | ਸ੍ਰੀ ਖੁਡੀਆਂ ਨੇ ਦੱਸਿਆ ਕਿ ਉਕਤ ਸੜਕਾਂ 'ਤੇ 1 ਕਰੋੜ 37 ਲੱਖ ਰੁਪਿਆ ਖਰਚਿਆ ਜਾ ਰਿਹਾ ਹੈ | ਸਰਪੰਚ ਪ੍ਰਤੀਨਿਧ ਦਰਸ਼ਨ ਸਿੰਘ ਨੇ ਲੰਮੇ ਸਮੇ ਤੋਂ ਲਟਕਦੀਆ ਆ ਰਹੀਆਂ ਮੰਗਾਂ ਨੂੰ ੂ ਪੂਰਾ ਕਰਨ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਬਾਜ ਸਿੰਘ ਪੀ.ਏ, ਜਗਦੇਵ ਸਿੰਘ ਸਾਬਕਾ ਸਰਪੰਚ ਕਿੰਗਰਾ, ਮਨਪ੍ਰੀਤ ਸਿੰਘ ਪੋਪੀ ਬਲਾਕ ਪ੍ਰਧਾਨ ਕਿਸਾਨ ਵਿੰਗ, ਗੁਰਮੁੱਖ ਸਿੰਘ ਸਾਬਕਾ ਪੰਚ, ਕੁਲਵਿੰਦਰ ਸਿੰਘ ਸਾਬਕਾ ਸੰਮਤੀ ਮੈਂਬਰ, ਸ਼ਿਵਰਾਜ ਸਿੰਘ ਸਿੱਧੂ, ਸਾਰੰਗ ਸਿੰਘ ਸਮਾਜੀ, ਡਾ. ਸੇਮੀ, ਸੇਵਕ ਸਿੰਘ, ਪ੍ਰੀਤਮ ਸਿੰਘ ਅਤੇ ਜਗਦੀਸ਼ ਸਿੰਘ, ਰਛਪਾਲ ਸਿੰਘ ਅਤੇ ਸੁਖਪਾਲ ਸਿੰਘ ਸਵਾਗ ਆਦਿ ਤੋਂ ਇਲਾਵਾ ਸਮੂਹ ਪੰਚ ਹਾਜ਼ਰ ਸਨ |