28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਅਨਾਜ ਮੰਡੀ ’ਚ ਝੋਨੇ ਦੀ ਫ਼ਸਲ ਚੋਰੀ ਸੰਬੰਧੀ ਸ਼ਿਕਾਇਤਾਂ ’ਤੇ ਚੇਅਰਮੈਨ ਵਲੋਂ ਕਾਰਵਾਈ

ਕੋਟਕਪੂਰਾ, 27 ਅਕਤੂਬਰ (ਰਿੰਕੂ ਮਲਹੋਤਰਾ)-ਅਨਾਜ ਮੰਡੀ ਕੋਟਕਪੂਰਾ ਵਿਚ ਪਿਛਲੇ ਦਿਨਾਂ ਤੋਂ ਫ਼ਸਲ ਦੀ ਚੋਰੀ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਅੱਜ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਤੇ ਇੰਸਪੈਕਟਰ ਅਮਿਤੋਜ ਸ਼ਰਮਾ ਵਲੋਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਕੁਝ ਔਰਤਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਪਾਸੋਂ ਚੋਰੀ ਕੀਤੇ ਜਾਣ ਵਾਲੀ ਫ਼ਸਲ ਅਤੇ ਕਿਸ ਦੁਕਾਨਦਾਰਾਂ ਨੂੰ ਚੋਰੀ ਹੋਈ ਫ਼ਸਲ ਵੇਚਣ ਪ੍ਰਤੀ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ।

ਅਜੀਤ ਡੈਸਕ 28-10-2026
ਕੋਟਕਪੂਰਾ, 27 ਅਕਤੂਬਰ (ਰਿੰਕੂ ਮਲਹੋਤਰਾ)-ਅਨਾਜ ਮੰਡੀ ਕੋਟਕਪੂਰਾ ਵਿਚ ਪਿਛਲੇ ਦਿਨਾਂ ਤੋਂ ਫ਼ਸਲ ਦੀ ਚੋਰੀ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਅੱਜ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਤੇ ਇੰਸਪੈਕਟਰ ਅਮਿਤੋਜ ਸ਼ਰਮਾ ਵਲੋਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਕੁਝ ਔਰਤਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਪਾਸੋਂ ਚੋਰੀ ਕੀਤੇ ਜਾਣ ਵਾਲੀ ਫ਼ਸਲ ਅਤੇ ਕਿਸ ਦੁਕਾਨਦਾਰਾਂ ਨੂੰ ਚੋਰੀ ਹੋਈ ਫ਼ਸਲ ਵੇਚਣ ਪ੍ਰਤੀ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ। ਮੰਡੀ ਵਿਚ ਕੁਝ ਦੁਕਾਨਾਂ ਬਾਹਰ ਪਈਆਂ ਫ਼ਸਲ ਦੀਆਂ ਬੋਰੀਆਂ ਨੂੰ ਵੀ ਅਨਾਜ ਮੰਡੀ ਕਰਮਚਾਰੀਆਂ ਨੇ ਆਪਣੇ ਕਬਜ਼ੇ ਵਿਚ ਲਿਆ ਅਤੇ ਦੁਕਾਨਦਾਰ ਨੂੰ ਸਖ਼ਤੀ ਨਾਲ ਵਰਜਦਿਆਂ ਇਸ ਫ਼ਸਲ ਦੀ ਖ਼ਰੀਦ ਸਬੰਧੀ ਪੂਰੀ ਜਾਣਕਾਰੀ 24 ਘੰਟਿਆਂ ਅੰਦਰ ਮਾਰਕੀਟ ਕਮੇਟੀ ਵਿਚ ਪੇਸ਼ ਕਰਨ ਲਈ ਕਿਹਾ ਗਿਆ। ਚੇਅਰਮੈਨ ਨੇ ਦੱਸਿਆ ਕਿ ਅਨਾਜ ਮੰਡੀ ਵਿਚ ਪਹਿਲਾਂ ਹੀ ਝੁੱਗੀਆਂ ਨੂੰ ਹਟਵਾਉਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ, ਪਰ ਇਸ ਦੇ ਬਾਵਜੂਦ ਫਿਰ ਤੋਂ ਅਨਾਜ ਮੰਡੀ ਵਿਚ ਝੁੱਗੀਆਂ ਲੱਗ ਗਈਆਂ ਹਨ, ਜਿਨ੍ਹਾਂ ਨੂੰ ਫਿਰ ਤੋਂ ਮੰਡੀ ਵਿਚੋਂ ਬਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੁਕਾਨਦਾਰਾਂ, ਆੜ੍ਹਤੀਆਂ ਨੂੰ ਮੰਗ ਕਰਦਿਆਂ ਕਿਹਾ ਕਿ ਉਹ ਆਪਣੀ ਲੇਬਰ ਦੇ ਸ਼ਨਾਖ਼ਤੀ ਕਾਰਡ ਬਣਾਉਣ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਅਤੇ ਲੇਬਰ ਦੀ ਪੂਰੀ ਡਿਟੇਲ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਜੇਕਰ ਅਨਾਜ ਮੰਡੀ ਵਿਚ ਕੋਈ ਦੁਕਾਨਦਾਰ ਚੋਰੀ ਕੀਤੀ ਹੋਈ ਫ਼ਸਲ ਨੂੰ ਖ਼ਰੀਦ ਕਰਦਾ ਫੜ੍ਹਿਆ ਗਿਆ ਤਾਂ ਉਨ੍ਹਾਂ ’ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ਦੇ ਖਿਡਾਰੀਆਂ ਨੇ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਕਾਂਸੀ ਦੇ ਤਗਮੇ ਜਿੱਤੇ ਅਗਲੀ ਖ਼ਬਰ ਰੇਹੜੀਆਂ ’ਤੇ ਵਿਕਣ ਵਾਲੇ ਭੋਜਨ ਦੀ ਗੁਣਵੱਤਾ ’ਤੇ ਨਿਗਰਾਨੀ ਜ਼ਰੂਰੀ ਦਿਨ ਬ-ਦਿਨ ਵੱਧ ਰਹੀਆਂ ਬਿਮਾਰੀਆਂ ਦਾ ਕਾਰਨ ਹੀ ਗੈਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।