28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਸਕੇਲ ਆਫ਼ ਫਾਈਨਾਂਸ ਦਾ ਮਸਲਾ ਜਲਦ ਤੋਂ ਜਲਦ ਹੱਲ ਕਰੇ-ਸੈਕਟਰੀ ਬਗੀਚਾ ਸਿੰਘ ਬੀੜ ਰਾਊਕੇ <br/>

ਅਜੀਤ ਡੈਸਕ 18-05-2026
ਬੱਧਨੀ ਕਲਾਂ, 17 ਮਈ (ਸੰਜੀਵ ਕੋਛੜ)-ਪੰਜਾਬ ਸਰਕਾਰ ਅਧੀਨ ਆਉਂਦੀਆਂ ਕੋਆਪਰੇਟਿਵ ਸੁਸਾਇਟੀਆਂ (ਸਹਿਕਾਰੀ ਸਭਾਵਾਂ) ਦੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਲਗਾਤਾਰ ਜਾਰੀ ਹੈ | ਇਹ ਪ੍ਰਗਟਾਵਾ ਸੈਕਟਰੀ ਬਗੀਚਾ ਸਿੰਘ ਬੀੜ ਰਾਊਕੇ ਨੇ ਕੀਤਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਸਾਨ ਭਰਾਵਾਂ ਨੂੰ ਖੇਤੀ ਸਬੰਧੀ ਸਹੂਲਤਾਂ ਦੇਣ ਲਈ ਸਥਾਪਿਤ ਕੋਆਪਰੇਟਿਵ ਸੁਸਾਇਟੀਆਂ 'ਚ ਕੋਆਪਰੇਟਿਵ ਬੈਂਕਾਂ ਵਲੋਂ ਨਵੇਂ ਐਮ.ਸੀ.ਐਲ. ਲਾਗੂ ਨਾ ਕਰਨ ਦੇ ਰੋਸ ਵਜੋਂ ਯੂਨੀਅਨ ਦੇ ਸੱਦੇ 'ਤੇ ਬੀਤੇ 7 ਮਈ ਤੋਂ ਲਗਾਤਾਰ ਚੱਲ ਰਹੀ ਹੜਤਾਲ ਕਰਕੇ ਹੁਣ 15 ਮਈ ਤੱਕ ਪੰਜਾਬ ਦੀਆਂ ਸਮੂਹ ਸਹਿਕਾਰੀ ਸਭਾਵਾਂ 'ਚ ਕਲਮ ਛੋੜ ਹੜਤਾਲ ਕਰਕੇ ਕੰਮਕਾਜ ਨੂੰ ਠੱਪ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਸਹੂਲਤਾਂ ਦੇਣ ਲਈ ਸਰਕਾਰ ਵਲੋਂ ਜੋ ਵਾਧਾ ਕੀਤਾ ਗਿਆ ਸੀ ਉਸ ਫ਼ੈਸਲੇ ਨੂੰ ਸਰਕਾਰ ਵਲੋਂ ਵਾਪਸ ਲੈ ਲਿਆ ਗਿਆ ਹੈ, ਜੋ ਕਿ ਕਿਸਾਨਾਂ ਲਈ ਮੰਦਭਾਗਾ ਵਰਤਾਰਾ ਹੈ | ਇਸ ਮੌਕੇ ਸੈਕਟਰੀ ਗਗਨਦੀਪ ਸਿੰਘ ਲੋਪੋ, ਸੈਕਟਰੀ ਗੁਰਮੀਤ ਸਿੰਘ ਮੱਲੇਆਣਾ, ਸੁਖਪ੍ਰੀਤ ਸਿੰਘ ਕੁੱਸਾ, ਗੁਰਜੋਤ ਸਿੰਘ ਮੀਨੀਆਂ, ਗੁਰਪ੍ਰੀਤ ਸਿੰਘ ਬੱਧਨੀ ਕਲਾਂ, ਗੁਰਮੀਤ ਸਿੰਘ ਰਾਊਕੇ ਕਲਾਂ ਆਦਿ ਸਮੂਹ ਜਥੇਬੰਦੀ ਮੈਂਬਰਾਂ ਰੋਸ ਧਰਨੇ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜ਼ਿਲ੍ਹੇ ਦੇ ਸਮੂਹ ਯੂਨੀਅਨ ਮੈਂਬਰਾਂ ਸਮੇਤ ਮੰਗ ਕੀਤੀ ਕਿ ਸਰਕਾਰ ਕੋਆਪਰੇਟਿਵ ਬੈਂਕਾਂ ਦੁਆਰਾ ਹੱਦ ਕਰਜ਼ੇ ਦੇ ਵਾਧੇ ਨੂੰ ਤੁਰੰਤ ਲਾਗੂ ਕਰੇ ਤਾਂ ਜੋ ਕਿਸਾਨਾਂ ਨੂੰ ਕਰਜ਼ੇ ਸਬੰਧੀ ਸਹੂਲਤ ਪ੍ਰਾਪਤ ਹੋ ਸਕੇ |


ਪਿਛਲੀ ਖ਼ਬਰ 20 ਨੂੰ ਬਾਘਾ ਪੁਰਾਣਾ ਦੇ ਸਾਰੇ ਮੈਡੀਕਲ ਸਟੋਰ ਰਹਿਣਗੇ ਬੰਦ, ਕੈਮਿਸਟ ਐਸੋਸੀਏਸ਼ਨ ਦਾ ਐਲਾਨ ਅਗਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਥਾਂਦੇਵਾਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।