17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲੰਗੇਆਣਾ ਡਰੇਨ ਸਫ਼ਾਈ ਦੇ ਬਾਵਜੂਦ ਅਜੇ ਵੀ ਕਲਾਲ ਬੂਟੀ ਤੇ ਗਾਰ ਨਾਲ ਭਰੀ

ਅਜੀਤ ਡੈਸਕ 19-05-2026
ਨੱਥੂਵਾਲਾ ਗਰਬੀ, 18 ਮਈ (ਨਵਦੀਪ ਸਿੰਘ)-ਪਿੰਡ ਭਲੂਰ ਕੋਲ ਦੀ ਲੰਘਦੀ ਲੰਗੇਆਣਾ ਡਰੇਨ ਸਫ਼ਾਈ ਕਰਨ ਦੇ ਬਾਵਜੂਦ ਗਾਰ ਨਾਲ ਪੂਰੀ ਤਰਾਂ ਭਰੀ ਹੋਈ ਹੈ ਅਤੇ ਪੰਜਾਬ ਦਾ ਡਰੇਨਜ਼ ਵਿਭਾਗ ਪੂਰੀ ਤਰਾਂ ਫ਼ੇਲ੍ਹ ਹੋ ਚੁੱਕਾ ਹੈ | ਇਸ ਮਹਿਕਮੇ ਦਾ ਰਬ ਹੀ ਰਾਖਾ ਹੈ ਜਿੰਨਾ ਸਮਾਂ ਮੀਡੀਆ ਰਾਹੀ ਆਵਾਜ਼ ਨਾ ਚੁੱਕੀ ਜਾਵੇ, ਇਹ ਵਿਭਾਗ ਕੁੰਭਕਰਨੀ ਨੀਦ ਤੋਂ ਨਹੀ ਜਾਗਦਾ | ਇਹ ਵਰਤਾਰਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ, ਕਿਉਂਕਿ ਪਹਿਲੀ ਗੱਲ ਤਾਂ ਇਸ ਦਾ ਕੋਈ ਵਾਲੀ ਵਾਰਸ ਹੈ ਹੀ ਨਹੀ ਹੈ | ਕਿਉਂਕਿ ਕਈ ਸਾਲਾਂ ਤੋਂ ਇਸ ਦੀ ਸਫ਼ਾਈ ਵਾਸਤੇ ਵਾਰ ਵਾਰ ਖ਼ਬਰਾਂ ਲਾ ਕੇ ਮੀਡੀਆ ਰਾਹੀ ਆਵਾਜ਼ ਚੁੱਕਣੀ ਪੈਂਦੀ ਹੈ, ਫਿਰ ਕਿਤੇ ਜਾ ਕੇ ਮਹਿਕਮੇ ਵਿਚ ਹਿਲਜੁਲ ਹੁੰਦੀ ਹੈ | ਇਹ ਪਹਿਲੀ ਵਾਰ ਹੋਇਆ ਹੈ ਕਿ ਡਰੇਨਜ਼ ਵਿਭਾਗ ਨੇ ਆਪਣੇ ਆਪ ਹੀ ਸਫ਼ਾਈ ਕਰਨ ਦਾ ਡਰਾਮਾ ਕੀਤਾ ਹੈ, ਪਰ ਉਹ ਵੀ ਦਿਖਾਵੇ ਦੇ ਤੌਰ 'ਤੇ ਹੀ ਕੀਤਾ ਗਿਆ ਹੈ, ਕਿਉਂਕਿ ਡਰੇਨ ਵਿਚੋਂ ਸਿਰਫ਼ ਬੂਟੀ ਹੀ ਕੱਢੀ ਗਈ ਹੈ ਉਹ ਵੀ ਪੂਰੀ ਤਰਾਂ ਨਾਲ ਨਹੀ | ਅੱਜ ਵੀ ਲੰਗੇਆਣਾ ਡਰੇਨ ਵਿਚ ਪਿੰਡ ਭਲੂਰ ਦੇ ਇਲਾਕੇ ਵਿਚ ਕਲਾਲ ਬੂਟੀ ਦੀ ਭਰਮਾਰ ਹੈ ਅਤੇ ਡਰੇਨ ਪੂਰੀ ਤਰਾਂ ਗਾਰ/ਮਿੱਟੀ ਨਾਲ ਭਰੀ ਹੋਈ ਹੈ | ਡਰੇਨ ਦਾ ਤਲ ਤਕਰੀਬਨ ਆਸੇ ਪਾਸੇ ਦੀਆਂ ਜ਼ਮੀਨਾਂ ਦੇ ਬਰਾਬਰ ਆ ਚੁੱਕਾ ਹੈ | ਅਜੇ ਬਾਰਸ਼ਾਂ ਦੇ ਮੌਸਮ ਵਿਚ ਕੁਝ ਸਮਾਂ ਪਿਆ ਹੈ | ਉਦੋਂ ਤੱਕ ਕਲਾਲ ਬੂਟੀ ਨੇ ਫਿਰ ਫੁੱਟ ਪੈਣਾ ਹੈ ਅਤੇ ਡਰੇਨ ਫਿਰ ਬੂਟੀ ਨਾਲ ਭਰ ਜਾਵੇਗੀ | ਇਸ ਦਾ ਨਤੀਜਾ ਇਹ ਹੋਵੇਗਾ ਬਾਰਸ਼ਾਂ ਦਾ ਪਾਣੀ ਨੇੜਲੀਆਂ ਜ਼ਮੀਨਾਂ ਵਿਚ ਫ਼ਸਲਾਂ ਨੂੰ ਮਾਰੇਗਾ ਅਤੇ ਕਿਸਾਨਾਂ ਨੂੰ ਹੀ ਮਾਰ ਪਵੇਗੀ | ਇਲਾਕੇ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੰਗੇਆਣਾ ਡਰੇਨ ਦੀ ਪੂਰੀ ਤਰਾਂ ਨਾਲ ਸਫ਼ਾਈ ਕਰਵਾਈ ਜਾਵੇ, ਇਸ ਵਿਚ ਗਾਰ ਨੂੰ ਚੰਗੀ ਤਰਾਂ ਬਾਹਰ ਕੱਢਿਆ ਜਾਵੇ ਅਤੇ ਡਰੇਨ ਦਾ ਤਲ ਡੂੰਘਾ ਕੀਤਾ ਜਾਵੇ, ਫਿਰ ਹੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ | ਬਾਕੀ ਸਫ਼ਾਈ ਦੇ ਨਾਮ 'ਤੇ ਮਹਿਕਮੇ ਦਾ ਰਿਕਾਰਡ ਚੈੱਕ ਕੀਤਾ ਜਾਵੇ ਕਿ ਮਹਿਕਮਾ ਕਿਤੇ ਡਰੇਨ ਦੀ ਪੂਰੀ ਸਫ਼ਾਈ ਕਾਗ਼ਜ਼ਾਂ ਵਿਚ ਤਾਂ ਨਹੀ ਕਰ ਰਿਹਾ? ਜੇਕਰ ਅਜਿਹਾ ਕੁਝ ਸਾਹਮਣੇ ਆਉਂਦਾ ਹੈ ਤਾਂ ਦੋਸ਼ੀ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |
*ਕੀ ਕਹਿਣਾ ਹੈ ਮਹਿਕਮੇ ਦੇ ਅਧਿਕਾਰੀ ਦਾ-ਇਸ ਸੰਬੰਧੀ ਜਦ ਡਰੇਨ ਵਿਭਾਗ ਦੇ ਜੇ.ਈ. ਦਾ ਪੱਖ ਲਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਿਭਾਗ ਨੂੰ ਅਜੇ ਤੱਕ ਸਿਰਫ਼ ਬੂਟੀ ਕੱਢਣ ਵਾਸਤੇ ਹੀ ਪੈਸੇ ਮਿਲੇ ਹਨ ਜਦ ਸਫ਼ਾਈ ਕਰਨ ਲਈ ਹੋਰ ਪੈਸੇ ਮਿਲਣਗੇ ਤਾਂ ਪੂਰੀ ਸਫ਼ਾਈ ਕਰਵਾਈ ਜਾਵੇਗੀ |
ਪਿਛਲੀ ਖ਼ਬਰ ਮੱਛਰਾਂ ਦੀ ਭਰਮਾਰ ਨੇ ਕੀਤਾ ਲੋਕਾਂ ਦੇ ਨੱਕ ਵਿਚ ਦਮ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਹੋਇਆ ਮੁਸ਼ਕਿਲ ਅਗਲੀ ਖ਼ਬਰ ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।