17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ <br/>

ਅਜੀਤ ਡੈਸਕ 19-05-2026
ਫ਼ਰੀਦਕੋਟ, 18 ਮਈ (ਹਰਮਿੰਦਰ ਸਿੰਘ ਮਿੰਦਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਅੰਮਿ੍ਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਰਾਧਾ ਕਿ੍ਸ਼ਨ ਧਾਮ ਫ਼ਰੀਦਕੋਟ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਰਛਪਾਲ ਸਿੰਘ ਸੰਧੂ, ਡਾ. ਵਿਜੇ ਕੁਮਾਰ, ਡਾ. ਪ੍ਰੇਮ ਸਿੰਘ ਢੁੱਡੀ, ਡਾ. ਹਰਭਜਨ ਸਿੰਘ ਖਾਲਸਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੀਟਿੰਗ ਵਿਚ ਪਿਛਲੇ ਦਿਨੀਂ ਬਲਾਕ ਫ਼ਰੀਦਕੋਟ ਦੀ ਐਗਜ਼ੈਕਟਿਵ ਬਾਡੀ ਵਲੋਂ ਲਏ ਗਏ ਫ਼ੈਸਲਿਆਂ ਨੂੰ ਇਸ ਵਾਰ ਲਾਗੂ ਕਰਨ ਸਬੰਧੀ ਵੀ ਚਰਚਾ ਕੀਤੀ ਗਈ | ਆਗੂਆਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰਾਂ ਦੀ ਭਲਾਈ ਅਤੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਜਾਰੀ ਰਹਿਣਗੇ | ਇਸ ਮੌਕੇ ਅਮਨਦੀਪ ਹਸਪਤਾਲ ਫਿਰੋਜ਼ਪੁਰ ਤੋਂ ਪਹੁੰਚੇ ਅੱਖ, ਨੱਕ, ਗਲੇ ਦੇ ਮਾਹਿਰ ਡਾ. ਵਿਘਨੇਸ਼ ਏ.ਕੇ ਨੇ ਸਬੰਧਿਤ ਬਿਮਾਰੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਗੈਸਟਰੋ ਦੇ ਮਾਹਿਰ ਡਾਕਟਰ ਨਦੀਨ ਅਹਿਮਦ ਨੇ ਪੇਟ ਰੋਗ ,ਗੈਸ ,ਤੇਜਾਬ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਡਾ. ਸੇਵਕ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਡਾ. ਗੁਰਮੀਤ ਸਿੰਘ ਢੁੱਡੀ ਬਲਾਕ ਖ਼ਜ਼ਾਨਚੀ, ਡਾ.ਬਲਦੇਵ ਸਿੰਘ, ਡਾ. ਨਰੇਸ਼ ਭਾਣਾ, ਡਾ. ਭੀਮ ਸੈਨ, ਡਾ. ਐਚ.ਐਸ ਵੋਹਰਾ, ਡਾ. ਗੁਰਵਿੰਦਰ ਸਿੰਘ ਡਾ. ਸਿਕੰਦਰ ਸਿੰਘ ਪੱਕਾ, ਡਾ. ਬੂਟਾ ਸਿੰਘ, ਡਾ. ਗੁਰਤੇਜ ਸਿੰਘ ਦਾਨਾ ਰੋਮਾਣਾ, ਡਾ. ਸੰਦੀਪ ਸੁੱਖਣ ਵਾਲਾ, ਡਾ. ਮੰਦਰ ਸਿੰਘ ਪੱਕਾ, ਡਾ. ਰਣਜੀਤ ਸਿੰਘ, ਡਾ. ਪਿ੍ੰਸ ਕੰਧਾਰੀ, ਡਾ. ਰਜਿੰਦਰ ਅਰੋੜਾ, ਡਾ. ਸ਼ਰਨਜੀਤ ਕੌਰ, ਡਾ. ਪੂਨਮ, ਰਾਜਵੀਰ ਸਿੰਘ, ਡਾ. ਯਸ਼ਪਾਲ ਗੁਲਾਟੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਨਵੇਂ ਖੁੱਲ੍ਹੇ ਵੈਡਿੰਗ ਡਰੈਸਿਜ਼ ਸ਼ੋ-ਰੂਮ ਦਾ ਉਦਘਾਟਨ ਅਗਲੀ ਖ਼ਬਰ 22 ਸਾਲਾ ਵਿਦਿਆਰਥੀ ਵਲੋਂ ਭੇਦਭਰੀ ਹਾਲਤ 'ਚ ਖੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।