17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਨਵੇਂ ਖੁੱਲ੍ਹੇ ਵੈਡਿੰਗ ਡਰੈਸਿਜ਼ ਸ਼ੋ-ਰੂਮ ਦਾ ਉਦਘਾਟਨ

ਅਜੀਤ ਡੈਸਕ 19-05-2026
ਮਲੋਟ, 18 ਮਈ (ਪਾਟਿਲ)-ਕੈਬਨਿਟ ਮੰਤਰੀ ਡਾ ਬਲਜੀਤ ਕੌਰ ਵਲੋਂ ਅੱਜ ਸ਼ਹਿਰ ਵਿਚ ਨਵੇਂ ਖੁੱਲ੍ਹੇ 'ਰਾਣੀਸਾ' ਵੈਡਿੰਗ ਡਰੈਸਿਜ਼ ਸ਼ੋ-ਰੂਮ ਦਾ ਉਦਘਾਟਨ ਕੀਤਾ ਗਿਆ | ਇਹ ਸ਼ੋ-ਰੂਮ ਸ਼ਹਿਰ ਦੀ ਪ੍ਰਸਿੱਧ ਜਵੈਲਰੀ ਫਰਮ ਰਣਜੀਤ ਜਵੈਲਰਜ਼ ਦਾ ਸਹਿਯੋਗੀ ਸ਼ੋ-ਰੂਮ ਹੈ | ਉਦਘਾਟਨ ਸਮਾਰੋਹ ਦੌਰਾਨ ਡਾ. ਬਲਜੀਤ ਕੌਰ ਨੇ ਕਿਹਾ ਕਿ ਵਪਾਰਕ ਖੇਤਰ ਵਿਚ ਇਸ ਤਰ੍ਹਾਂ ਦੇ ਨਵੇਂ ਉਪਰਾਲੇ ਨਾ ਸਿਰਫ਼ ਸ਼ਹਿਰ ਦੀ ਆਰਥਿਕ ਤਰੱਕੀ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਸ਼ੋ-ਰੂਮ ਦੇ ਮਾਲਕ ਸੁਰੇਸ਼ ਕੁਮਾਰ ਸੋਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ 'ਰਾਣੀਸਾ' ਵਿਆਹ ਸਮਾਰੋਹਾਂ ਲਈ ਖ਼ਾਸ ਆਕਰਸ਼ਣ ਦਾ ਹੋਵੇਗਾ | ਸ਼ੋ-ਰੂਮ ਦੇ ਸੰਚਾਲਕ ਸੁਰੇਸ਼ ਸੋਨੀ ਐਂਡ ਸੰਨਜ਼ ਵਲੋਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿ ਕਿ ਗ੍ਰਾਹਕਾਂ ਨੂੰ ਉਚ ਗੁਣਵੱਤਾ ਤੇ ਨਵੀਂ ਰੇਂਜ ਉਪਲਬਧ ਕਰਵਾਈ ਜਾਵੇਗੀ | ਇਸ ਮੌਕੇ ਸ੍ਰੀਮਤੀ ਕਾਂਤਾ ਸੋਨੀ, ਨਰਿੰਦਰ ਸੋਨੀ, ਸੰਦੀਪ ਸੋਨੀ, ਅਨੂ ਸੋਨੀ ਅਤੇ ਫੈਸ਼ਨ ਡਿਜ਼ਾਇਨਰ ਵਰਸ਼ਾ ਸੋਨੀ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਸ਼ਹਿਰ ਦੇ ਵਪਾਰੀ ਤੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਖੱਤਰੀ ਸਭਾ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।