31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 20-05-2026
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚੋਂ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਇੰਚਾਰਜ ਸ਼ਹਿਨਾਜ਼ ਕੌਰ ਵਲੋਂ ਜਾਣਕਾਰੀ ਦਿੱਤੀ ਗਈ ਕਿ ਆਰਟਸ ਸਟਰੀਮ ਦੇ ਵਿਦਿਆਰਥੀ ਵਿਸ਼ਵਜੀਤ ਸਿੰਘ ਸਪੁੱਤਰ ਗੁਰਬਿੰਦਰ ਸਿੰਘ ਨੇ 94.4 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲਾ, ਪ੍ਰਭਜੋਤ ਕੌਰ ਸਪੁੱਤਰੀ ਕਾਰਜ ਸਿੰਘ ਨੇ 88 ਪ੍ਰਤੀਸ਼ਤ ਅੰਕਾ ਨਾਲ ਦੂਜਾ ਅਤੇ ਮਨਰਾਜ ਸਪੁੱਤਰ ਜਤਿੰਦਰ ਕੁਮਾਰ ਨੇ 87.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਹੀ ਸਾਇੰਸ ਸਟਰੀਮ ਦੇ ਮਾਨਵਮੀਤ ਸਿੰਘ ਸੰਧੂ ਸਪੁੱਤਰ ਹਤਿੰਦਰ ਸਿੰਘ ਨੇ 85.4 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲਾ, ਸਾਹਿਲ ਟੱਕਰ ਸਪੁੱਤਰ ਸੋਹਨ ਲਾਲ ਨੇ 82.8 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਕਰਮਨਜੋਤ ਸਿੰਘ ਸਪੁੱਤਰ ਰਮਨਦੀਪ ਸਿੰਘ ਨੇ 80.4 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਕਾਮਰਸ ਵਿਚ ਪਵਨਦੀਪ ਕੌਰ ਸਪੁੱਤਰੀ ਮੰਗਲਜੀਤ ਸਿੰਘ ਨੇ 81.4 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ, ਰਿਹਾਨ ਸੱਚਦੇਵਾ ਪੁੱਤਰ ਰਾਜੀਵ ਕੁਮਾਰ ਨੇ 73.2 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਅਰਸ਼ਨੂਰ ਕੌਰ ਸਪੁੱਤਰੀ ਪਰਵਿੰਦਰ ਸਿੰਘ ਨੇ 72.8 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਨੇ ਸਕੂਲ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸਥਾਨਕੀ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |


ਪਿਛਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ ਸੰਬੰਧੀ ਵਿਵਾਦ ਨੇ ਫ਼ੜਿ੍ਹਆ ਤੂਲ <br/> ਅਗਲੀ ਖ਼ਬਰ ਮਾਲਵਾ ਜ਼ੋਨ ਵਿਚ 20 ਮਈ ਨੂੰ ਖੁੱਲ੍ਹੇ ਰਹਿਣਗੇ ਸਾਰੇ ਮੈਡੀਕਲ ਸਟੋਰ-ਰਜਿੰਦਰ ਜੁਨੇਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।