ਗਿੱਦੜਬਾਹਾ, 19 ਮਈ (ਸ਼ਿਵਰਾਜ ਸਿੰਘ ਬਰਾੜ)-ਜੇ.ਐੱਨ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਯੂਨਿਟ (ਲੜਕੇ) ਦੇ ਕੈਡਿਟਾਂ ਵਲੋਂ 6 ਪੰਜਾਬ ਬਟਾਲੀਅਨ ਮਲੋਟ ਵਿਖੇ 10 ਰੋਜ਼ਾ ਐੱਨ.ਸੀ.ਸੀ. ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਮਲੋਟ ਵਿਖੇ ਲਗਾਏ ਗਏ ਐੱਨ.ਸੀ.ਸੀ. ਕੈਂਪ ਵਿਚ ਸਕੂਲ ਦੇ 23 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਕੈਂਪ ਵਿਚ ਕੈਡਿਟਾਂ ਨੂੰ ਰੋਜ਼ਾਨਾ ਡਰਿੱਲ, ਸ਼ੂਟਿੰਗ, ਓ.ਟੀ. ਖੇਡਾਂ ਤੇ ਮਨੋਰੰਜਨ ਮੁਕਾਬਲੇ ਕਰਵਾਏ ਗਏ | ਓ.ਟੀ. ਖੇਡਾਂ ਵਿਚ ਉਨ੍ਹਾਂ ਦੇ ਕੈਡਿਟਾਂ ਨੇ ਤੀਜਾ ਸਥਾਨ, ਡਰਿੱਲ ਵਿਚ ਦੂਜਾ, ਡਾਂਸ ਵਿਚ ਦੂਜਾ ਅਤੇ ਵਾਲੀਵਾਲ ਵਿਚ ਤੀਜਾ ਸਥਾਨ ਹਾਸਲ ਕੀਤਾ | ਸ. ਮਾਨ ਨੇ ਦੱਸਿਆ ਕਿ ਵਿਦਿਅਰਥੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਚੰਗਾ ਜੀਵਨ ਜਿਉਣ ਦੀ ਜਾਂਚ ਸਿਖਾਈ ਜਾਂਦੀ ਹੈ | ਇਸ ਮੌਕੇ ਸਕੂਲ ਵਲੋਂ ਵਿਦਿਅਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਿਕੰਦਰ ਸਿੰਘ, ਸਮੂਹ ਸਟਾਫ਼ ਹਾਜ਼ਰ ਸੀ |