29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਸਨਮਾਨ ਸਮਾਗਮ ਅੱਜ <br/>

ਅਜੀਤ ਡੈਸਕ 20-05-2026
ਮੰਡੀ ਕਿੱਲਿਆਂਵਾਲੀ, 20 ਮਈ (ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਵਿਚ 20 ਮਈ ਨੂੰ ਹੋਣ ਵਾਲੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮਾਗਮ ਨੂੰ ਲੈ ਕੇ ਇਲਾਕੇ ਦੇ ਵਿਦਿਆਰਥੀਆਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸਮਾਗਮ ਵਿਚ ਉਚੇਚੇ ਤੌਰ 'ਤੇ ਪੰਜਾਬੀ ਫ਼ਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਸੁੱਖੀ ਬੱਲ ਅਤੇ ਮਲਕੀਤ ਰੌਣੀ ਵੀ ਸ਼ਮੂਲੀਅਤ ਕਰਨਗੇ | ਕਾਲਜ ਦੇ ਪਿ੍ੰਸੀਪਲ ਡਾ. ਐੱਸ.ਐੱਸ. ਸੰਘਾ ਨੇ ਦੱਸਿਆ ਕਿ ਇਸ ਮੌਕੇ 10+2 ਵਿਚ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਸਵੇਰੇ 10:30 ਵਜੇ ਤੋਂ ਸ਼ੁਰੂ ਹੋਵੇਗੀ | ਸੁੱਖੀ ਬੱਲ ਨੇ ਹੁਣੇ ਜਿਹੇ ਨੇਪਾਲ ਦੀ ਐਮਾ ਡੈਬਲਮ ਚੋਟੀ ਫਤਹਿ ਕਰਕੇ ਪਹਿਲੀ ਪੰਜਾਬਣ ਹੋਣ ਦਾ ਮਾਣ ਹਾਸਿਲ ਕੀਤਾ ਹੈ | ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦੇ ਜਾਣੇ-ਪਛਾਣੇ ਅਦਾਕਾਰ ਮਲਕੀਤ ਰੌਣੀ ਵੀ ਸਮਾਗਮ ਵਿੱਚ ਵਿਦਿਆਰਥੀਆਂ ਨਾਲ ਰੂਬਰੂ ਹੋਣਗੇ | ਇਸ ਮੌਕੇ ਕਾਲਜ ਦੀ ਸਾਬਕਾ ਵਿਦਿਆਰਥਣ ਅਤੇ ਅੰਤਰਰਾਸ਼ਟਰੀ ਸ਼ੂਟਰ ਤੇ ਏ.ਆਈ.ਜੀ. ਅਵਨੀਤ ਕੌਰ ਸਿੱਧੂ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਪੁੱਜਣਗੇ |


ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੀ ਹਦੂਦ ਅੰਦਰ ਅਸਲ੍ਹਾ ਲੈ ਕੇ ਚੱਲਣ 'ਤੇ ਮਨਾਹੀ ਦੇ ਹੁਕਮ <br/> ਅਗਲੀ ਖ਼ਬਰ ਜੇ.ਐੱਨ.ਜੇ. ਡੀ.ਏ.ਵੀ. ਪਬਲਿਕ ਸਕੂਲ ਦੇ ਕੈਡਿਟਾਂ ਦਾ ਐੱਨ.ਸੀ.ਸੀ. ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।